ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਪਕੜ੍ਹਿਆ ਗਿਆ ਚੀਨ ਦਾ ਝੂਠ
Feedback Print Bookmark and Share
 
ਸੈਟੇਲਾਈਟ ਚਿੱਤਰਾਂ ਨੇ ਚੀਨ ਦੇ ਝੂਠ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ ਹ। ਮਿਲੀਆਂ ਖ਼ਬਰਾਂ ਅਨੁਸਾਰ ਇਹਨਾਂ ਚਿੱਤਰਾਂ ਦੇ ਨਾਲ ਚੀਨ ਦੁਆਰਾ ਬ੍ਰਹਮਪੁੱਤਰ ਨਦੀ ਉੱਤੇ ਬੰਨ੍ਹ ਬਣਾਏ ਜਾਣ ਦੀ ਪੁਸ਼ਟੀ ਹੁੰਦੀ ਹੈ, ਜਿਸ ਤੋਂ ਉਹ ਨਿਰੰਤਰ ਇਨਕਾਰ ਕਰਦਾ ਆ ਰਿਹਾ ਹੈ।

ਵਿਦੇਸ਼ ਸਕੱਤਰ ਨਿਰੁਪਮਾ ਰਾਵ ਨੇ ਦੱਸਿਆ ਕਿ ਭਾਰਤ ਨੇ ਇਸ ਮੁੱਦੇ ਨੂੰ ਚੀਨ ਦੇ ਸਾਹਮਣੇ ਕਈ ਵਾਰ ਉਠਾਇਆ ਹੈ, ਪਰੰਤੂ ਉਸਨੇ ਹਰ ਵਾਰ ਇਨਕਾਰ ਕੀਤਾ ਹੈ।

ਚੀਨ ਨੇ ਝਾਂਗਮੁ ਵਿਖੇ ਮਾਰਚ ਮਹੀਨੇ ਦੌਰਾਨ 116 ਮੀਟਰ ਉੱਚੇ ਬੰਨ੍ਹ ਬਣਾਉਣ ਦੀ ਯੋਜਨਾ ਦਾ ਉਦਘਾਟਨ ਕੀਤਾ ਸੀ, ਪਰੰਤੂ ਗੁਆਂਢੀ ਦੇਸ਼ ਦਾ ਕਹਿਣਾ ਹੈ ਕਿ ਉਹ ਬ੍ਰਹਮਪੁੱਤਰ ਨਦੀ ਉੱਤੇ ਕੋਈ ਬੰਨ੍ਹ ਨਹੀਂ ਬਣਾ ਰਿਹਾ ਹੈ।

ਇਸ ਵਿਚਕਾਰ ਮਿਲੀਆਂ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਨੈਸ਼ਨਲ ਰਿਮੋਟ ਸੈਂਸਿੰਗ ਏਜੰਸੀ ਦੇ ਸੈਟੇਲਾਈਟ ਦੁਆਰਾ ਖਿੱਚੇ ਗਏ ਤਾਜਾ ਚਿੱਤਰਾਂ ਤੋਂ ਪਤਾ ਚੱਲਦਾ ਹੈ ਕਿ ਝਾਂਗਮੁ ਵਿੱਚ ਬੰਨ੍ਹ ਦਾ ਨਿਰਮਾਣ ਕੰਮ ਜਾਰੀ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਚੀਨ, ਭਾਰਤ, ਬ੍ਰਹਮਪੁੱਤਰ ਨਦੀ