ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਕੇਂਦਰ ਪ੍ਰਤੀ ਰੋਸ ਪ੍ਰਗਟਾਇਆ : ਬਾਦਲ
Feedback Print Bookmark and Share
 
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਥੇ 1984 ਸਿੱਖ ਕਤਲੇਆਮ ਦਾ ਵਿਰੋਧ ਜਤਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਵਲੋਂ ਅਮਨਪੂਰਵਕ ਢੰਗ ਨਾਲ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਇਕ ਬਿਆਨ ਵਿਚ ਸ: ਬਾਦਲ ਨੇ ਰਾਜ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਬੰਦ ਦੌਰਾਨ ਕਾਨੂੰਨ ਅਤੇ ਵਿਵਸਥਾ ਨਾਲ ਨਿਪਟਣ ਲਈ ਨਿਭਾਏ ਯੋਗਦਾਨ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਮੰਗਲਵਾਰ ਬੰਦ ਦਾ ਸੱਦਾ 1984 ਸਿੱਖ ਕਤਲੇਆਮ ਵਿਰੁੱਧ ਉਨ੍ਹਾਂ ਲੋਕਾਂ ਦੇ ਹੱਕ ਵਿਚ ਕੇਂਦਰ ਪ੍ਰਤੀ ਰੋਸ ਦਾ ਪ੍ਰਗਟਾਵਾ ਸੀ ਜੋ ਕਿ ਪਿਛਲੇ 25 ਸਾਲ ਤੋਂ ਇਨਸਾਫ ਦੀ ਉਡੀਕ ਵਿਚ ਬੈਠੇ ਹਨ।
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ