ਰਾਸ਼ਟਰੀ
|
ਅੰਤਰਰਾਸ਼ਟਰੀ
|
ਖੇਤਰੀ
|
ਆਰਟੀਕਲ
ਮੁੱਖਪੰਨਾ
»
ਖਬਰ ਸੰਸਾਰ
»
ਖਬਰਾਂ
»
ਰਾਸ਼ਟਰੀ
»
ਬਰਫ਼ਬਾਰੀ ਨੇ ਵਿਗਾੜਿਆ ਅੱਤਵਾਦੀਆਂ ਦਾ ਖੇਡ
Feedback
Print
ਵਾਰਤਾ
ਬਰਫ਼ਬਾਰੀ ਨੇ ਵਿਗਾੜਿਆ ਅੱਤਵਾਦੀਆਂ ਦਾ ਖੇਡ
ਨਵੀਂ ਦਿੱਲੀ, ਮੰਗਲਵਾਰ, 3 ਨਵੰਬਰ 2009( 19:22 IST )
ਸਮੇਂ ਤੋਂ ਪਹਿਲਾਂ ਬਰਫ਼ਬਾਰੀ ਕਾਰਣ ਪਾਕਿਸਤਾਨ ਨਾਲ ਲੱਗੀ ਕੰਟਰੋਲ ਰੇਖਾ 'ਤੇ ਵਿਭਿੰਨ ਦਰਿਆਂ ਦੇ ਬੰਦ ਪੈਣ ਨਾਲ ਕਸ਼ਮੀਰ 'ਚ ਘੁਸਪੈਠ ਕਰਨ ਦੀਆਂ ਅੱਤਵਾਦੀਆਂ ਦੀਆਂ ਯੋਜਨਾਵਾਂ ਦਾ ਖੇਡ ਗੜਬੜਾ ਗਿਆ ਹੈ ਅਤੇ ਸੀਮਾ ਪਾਰ ਦੇ ਆਕਾਵਾਂ ਤੋਂ ਹੁਣ ਘਾਟੀ ਦੇ ਅੱਤਵਾਦੀਆਂ ਨੂੰ ਹਿਦਾਇਤਾਂ ਮਿਲ ਰਹੀਆਂ ਹਨ ਕਿ ਉਹ ਟ੍ਰੇਨਿੰਗ ਲਈ ਉਸ ਵੱਲ ਨਾ ਆਉ
ਣ।
ਸੈਨਾ ਦੇ ਸੂਤਰਾਂ ਨੇ ਕੰਟਰੋਲ ਰੇਖਾ ਦੇ ਆਰ ਪਾਰ ਅੱਤਵਾਦੀਆਂ ਅਤੇ ਉਨ੍ਹਾ ਦੇ ਆਕਾਵਾਂ ਵਿੱਚ ਹੋ ਰਹੀ ਗੁਪਤ ਗੱਲਬਾਤ ਦੇ ਹਵਾਲੇ ਨਾਲ ਦੱਸਿਆ ਹੈ ਕਿ ਬਰਫਬਾਰੀ ਕਾਰਣ ਪਿੱਛਲੇ ਇੱਕ ਪੰਦਰਵਾੜੇ 'ਚ ਅੱਤਵਾਦੀਆਂ ਦੇ ਇਸ ਪਾਸੇ ਘੁਸਪੈਠ ਦੇ ਕਈ ਇਰਾਦੇ ਅਸਫ਼ਲ ਹੋ ਚੁੱਕੇ ਹ
ਨ।
ਸੂਤਰਾਂ ਨੇ ਕਿਹਾ ਹੈ ਕਿ ਇੱਕ ਅੱਤਵਾਦੀ ਨੇ ਸੀਮਾ ਪਾਰ ਆਪਣੇ ਹਿਜ਼ਬੁਲ ਮੁਜ਼ਾਹਦੀਨ ਦੇ ਆਕਾ ਨੂੰ ਦੱਸਿਆ ਹੈ ਕਿ ਬਰਫ਼ਬਾਰੀ ਦੀ ਵਜ੍ਹਾ ਨਾਲ ਇੱਕ ਸੈਕਟਰ 'ਚ ਪਿੱਛਲੇ ਇੱਕ ਹਫ਼ਤੇ ਅੰਦਰ ਹੋ ਹੀ ਦੋ ਵਾਰ ਘੁਸਪੈਠ ਦੀ ਕੋਸ਼ਿਸ ਨਾਕਾਮ ਹੋ ਗ
ਈ।
ਅੱਤਵਾਦੀਆਂ ਲਈ ਕੰਮ ਕਰਨ ਵਾਲੀ ਇੱਕ ਮਹਿਲਾ ਅਤੇ ਕੰਟਰੋਲ ਰੇਖਾ ਦੇ ਪਾਰ ਇੱਕ ਅੱਤਵਾਦੀ ਵਿੱਚ ਹੋਈ ਗੱਲਬਾਤ ਨੂੰ ਸੁਣਿਆ ਗਿਆ,ਜਿਸ ਵਿੱਚ ਦੂਸਰੇ ਪਾਸੇ ਤੋਂ ਇਹ ਹਿਦਾਇਤ ਦਿੱਤੀ ਜਾ ਰਹੀ ਸੀ ਕਿ ਅੱਤਵਾਦੀਆਂ ਨੂੰ ਪਾਕਿ ਅਧਿਕ੍ਰਿਤ ਕਸ਼ਮੀਰ 'ਚ ਸਿਖਲਾਈ ਲਈ ਆਉਣ ਤੋਂ ਰੋਕਿਆ ਜਾਵੇ ਤਾਕਿ ਘਾਟੀ 'ਚ ਅੱਤਵਾਦੀਆਂ ਦੀ ਸੰਖਿਆ ਬਰਕਰਾਰ ਰੱਖੀ ਜਾ ਸਕ
ੇ
।ਸੈਨਾ ਦੇ ਸੂਤਰਾਂ ਅਨੁਸਾਰ ਅੱਤਵਾਦੀਆਂ ਨੂੰ ਇਸ ਗੱਲ ਲਈ ਵੀ ਉਕਸਾਇਆ ਜਾ ਰਿਹਾ ਹੈ ਕਿ ਉਹ ਕਿਸੇ ਤਰ੍ਹਾਂ ਭਾਰਤੀ ਅਧਿਕਾਰੀਆਂ ਤੋਂ ਜਾਇਜ਼ ਦਸਤਾਵੇਜ਼ ਲੈ ਕੇ ਪਾਕਿਸਤਾਨ ਆਉਣ ਦੀ ਕੋਸ਼ਿਸ ਕਰਨ ਤਾਕਿ ਸ਼ੱਕ ਦੀ ਗੁੰਜਾਇਸ਼ ਘੱਟ ਰਹ
ੇ।
ਅੱਤਵਾਦੀਆਂ ਅਤੇ ਉਨ੍ਹਾ ਦੇ ਆਕਾਵਾਂ ਵਿੱਚ ਗੱਲਬਾਤ ਦੇ ਇਹ ਖੁਲਾਸੇ ਅਜਿਹੇ ਸਮੇਂ ਹੋਏ ਹਨ,ਜਦੋਂ ਪਾਕਿਸਤਾਨ 'ਚ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਪਾਕਿ ਸੈਨਿਕਾਂ ਦੀਆਂ ਛੁੱਟੀਆਂ 16 ਨਵੰਬਰ ਤੋਂ 16 ਜਨਵਰੀ ਤੱਕ ਲਈ ਰੱਦ ਕਰ ਦਿੱਤੀ ਗਈ ਹ
ੈ
।ਪਾਕਿਸਤਾਨੀ ਫੌਜ ਦੇ ਇਸ ਕਦਮ ਨੂੰ ਭਾਰਤੀ ਸੈਨਾ ਦੀ ਪੈਨੀ ਨਜ਼ਰ ਨਾਲ ਦੇਖ ਰਹੀ ਹ
ੈ
।ਸਮਝਿਆ ਜਾਂਦਾ ਹੈ ਕਿ ਪਾਕਿਸਤਾਨੀ ਸੈਨਿਕਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਵਜਰੀਸਤਾਨ 'ਚ ਚੱਲ ਰਹੇ ਆਪ੍ਰੇਸ਼ਨ ਰਾਹੇ ਨਿਜਾਤ ਨੂੰ ਦੇਖਦੇ ਹੋਏ ਰੱਦ ਕੀਤੀ ਗਈ ਹੈ ਕਿ ਪਾਕਿਸਤਾਨੀ ਸੈਨਿਕਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਵਜਰੀਸਤਾਨ 'ਚ ਚੱਲ ਰਹੇ ਆਪ੍ਰੇਸ਼ਨ ਰਾਹੇ ਨਿਜਾਤ ਨੂੰ ਦੇਖਦੇ ਹੋਏ ਰੱਦ ਕੀਤੀ ਗਈ ਹੈ,ਲੇਕਿਨ ਭਾਰਤੀ ਸੈਨਾ ਚੌਕਸੀ 'ਚ ਕੋਈ ਕਸਰ ਨਹੀਂ ਛੱਡਣੀ ਚਾਹੁੰਦ
ੀ।
ਸੇਨਾ ਪ੍ਰਮੁੱਖ ਜਨਰਲ ਦੀਪਕ ਕਪੂਰ ਨੇ ਅੱਜ ਹੀ ਅਪੀਲ ਕੀਤੀ ਹੈ ਕਿ ਪਾਕਿਸਤਾਨ ਅਤੇ ਅਫ਼ਗਾਨੀਸਤਾਨ ਦੀ ਸਥਿੱਤੀ ਦੀਆਂ ਚਿੰਗਾਰੀਆਂ ਇੱਥੋਂ ਤੱਕ ਆ ਸਕਦੀਆਂ ਹਨ ਅਤੇ ਸੈਨਿਕ ਬਲ ਕਿਸੇ ਵੀ ਹਾਲਾਤ ਨਾਲ ਨਿਪਟਣ ਨੂੰ ਤਿਆਰ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪਾਕਿਸਤਾਨ,
ਅੱਤਵਾਦੀ,
ਕੰਟ੍ਰੋਲ ਲਾਈਨ
ਹੋਰ ਵੀ
• ਪੰਜਾਬ 'ਚ ਬੰਦ ,ਆਵਾਜਾਈ ਠੱਪ
• ਮੁੰਬਈ ਵਰਗਾ ਹਮਲਾ ਹੋ ਸਕਦਾ ਹੈ ਫ਼ਿਰ:ਸੈਨਾ ਪ੍ਰਮੁੱਖ
• ਚਿਦੰਬਰਮ ਬੁੱਧਵਾਰ ਨੂੰ ਜਾਣਗੇ ਜੰਮੂ
• ਮਾਓਵਾਦ ਲਈ ਕਾਮਰੇਡ ਦੋਸ਼ੀ : ਵੀਐੱਚਪੀ
• ਮਰਾਠੀ 'ਚ ਸਹੁੰ ਚੁੱਕਣ ਵਿਧਾਇਕ : ਰਾਜ
• ਰਾਸ਼ਟਰਪਤੀ ਭਵਨ 'ਚ ਮਨਾਇਆ ਗੁਰਪੁਰਬ