ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਮਰਾਠੀ 'ਚ ਸਹੁੰ ਚੁੱਕਣ ਵਿਧਾਇਕ : ਰਾਜ
Feedback Print Bookmark and Share
 
PTI
PTI
ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੈ) ਦੇ ਪ੍ਰਮੁੱਖ ਰਾਜ ਠਾਕਰੇ ਨੇ ਕੱਲ੍ਹ ਧਮਕੀ ਦਿੱਤੀ ਕਿ ਰਾਜ ਦੇ ਸਾਰੇ ਵਿਧਾਇਕਾਂ ਨੂੰ ਮਰਾਠੀ ਵਿੱਚ ਹੀ ਸਹੁੰ ਚੁੱਕਣੀ ਹੋਵੇਗੀ।

ਸ਼੍ਰੀ ਠਾਕਰੇ ਨੇ ਇਹ ਧਮਕੀ ਵਿਧਾਨ ਸਭਾ ਦੇ ਲਈ ਚੁਣੇ ਗਏ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਦੇਸ਼ ਪ੍ਰਮੁੱਖ ਅਬੂ ਆਜਮੀ ਦੁਆਰਾ ਹਿੰਦੀ ਨੂੰ ਵਿਧਾਨ ਸਭਾ ਵਿੱਚ ਲਿਆਉਣ ਲਈ ਉਠਾਈ ਗਈ ਮੰਗ ਦੇ ਬਾਅਦ ਦਿੱਤੀ ਹੈ।

ਅਬੂ ਆਜਮੀ ਨੇ ਮੰਗ ਕੀਤੀ ਸੀ ਕਿ ਵਿਧਾਨ ਸਭਾ ਵਿੱਚ ਗੈਰ ਮਰਾਠੀ ਭਾਸ਼ਾ ਦੇ ਲੋਕਾਂ ਵਾਸਤੇ ਹਿੰਦੀ ਨੂੰ ਵੈਕਲਪਿਕ ਭਾਸ਼ਾ ਦੇ ਰੂਪ ਵਿੱਚ ਰੱਖਿਆ ਜਾਵੇ, ਜਿਸਦਾ ਸ਼ਿਵ ਸੈਨਾ ਵੀ ਵਿਰੋਧ ਕਰ ਚੁੱਕੀ ਹੈ।

ਰਾਜ ਠਾਕਰੇ ਨੇ ਕਿਹਾ ਕਿ ਕਰਨਾਟਕ ਦੇ ਵਿੱਚ ਭਾਜਪਾ ਦੇ ਇੱਕ ਵਿਧਾਇਕ ਨੂੰ ਤਿਆਗ ਪੱਤਰ ਦੇਣਾ ਪਿਆ, ਕਿਉਂਕਿ ਉਹ ਕੰਨੜ੍ਹ ਨਹੀਂ ਜਾਣਦਾ ਸੀ। ਉਹਨਾਂ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਹਿੰਦੀ ਨੂੰ ਪਿਆਰ ਕਰਨ ਵਾਲੇ ਬਿਹਾਰ ਜਾਂ ਉੱਤਰ ਪ੍ਰਦੇਸ਼ ਜਾ ਸਕਦੇ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਰਾਠੀ, ਵਿਧਾਇਕ, ਰਾਜ ਠਾਕਰੇ