ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ:ਐਂਟਨੀ
Feedback Print Bookmark and Share
 
ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਸੈਨਾ ਨੂੰ ਮਾਓਵਾਦੀਆਂ ਖਿਲਾਫ ਨਹੀਂ ਵਰਤਿਆ ਜਾਵੇਗਾ ਪਰ ਹਿੰਸਾ ਦੀ ਸਥਿੱਤੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।

ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਮਾਓਵਾਦੀਆਂ ਖਿਲਾਫ ਸੈਨਾ ਦੀ ਵਰਤੋਂ ਨਹੀਂ ਕਰਨਾ ਚਾਹੁੰਦ।ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਮਾਮਲਿਆਂ ਵਿਚ ਸੈਨਾ ਦੀ ਵਰਤੋਂ ਆਖਰੀ ਵਿਕਲਪ ਵਜੋਂ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਕਨੂੰਨ ਹੱਥ ਵਿਚ ਲੈਣ ਦੀ ਇਜ਼ਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਕਨੂੰਨ ਵਿਵਸਥਾ ਸਥਾਪਤ ਕਰਨਾ ਰਾਜਾਂ ਦੀ ਜੁੰਮੇਵਾਰੀ ਹੈ ਪਰ ਅੰਦਰੂਨੀ ਸੁਰੱਖਿਆ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਅਰਧ ਸੈਨਿਕ ਬਲਾਂ ਸਮੇਤ ਹਰ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਹੈ।
ਸਬੰਧਤ ਜਾਣਕਾਰੀ ਲੱਭੋ