ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਐਸ਼ ਨੇ ਪਰਿਵਾਰ ਨਾਲ ਮਨਾਇਆ 36ਵਾਂ ਜਨਮਦਿਨ
Feedback Print Bookmark and Share
 
IFM
IFM
ਸਾਬਕਾ ਵਿਸ਼ਵ ਸੁੰਦਰੀ ਅਤੇ ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਨੇ ਅੱਜ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨਾਲ ਅਪਣਾ 36ਵਾਂ ਜਨਮਦਿਨ ਮਨਾਇਆ।

ਵਰਨਣਯੋਗ ਹੈ ਕਿ ਮਣੀਰਤਨਮ ਦੀ ਫ਼ਿਲਮ 'ਰਾਵਣ' ਦੀ ਸ਼ੂਟਿੰਗ ਬਾਅਦ ਐਸ਼ ਨੇ ਕੁੱਝ ਦਿਨ ਦਾ ਬ੍ਰੇਕ ਲਿਆ ਸੀ ਤਾਕਿ ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਗੁਜਾਰਸ਼' 'ਤੇ ਕੰਮ ਸ਼ੁਰੂ ਕਰ ਸਕਣ।

ਵਰਤਮਾਨ 'ਚ ਐਸ਼,ਅਕਸ਼ੈ ਕੁਮਾਰ ਨਾਲ 'ਐਕਸ਼ਨ ਰਿਪਲੇ' ਅਤੇ ਰਜਨੀਕਾਂਤ ਨਾਲ 'ਰੋਬੋਟ' 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਹ ਫ਼ਿਲਮਾਂ ਪੂਰੀਆਂ ਹੋਣ ਵਾਲੀਆਂ ਹਨ।

ਐਸ਼ ਦੇ ਸਹੁਰੇ ਅਮੀਤਾਭ ਬੱਚਨ ਨੇ ਆਪਣੇ ਬਲਾਗ 'ਚ ਲਿਖਿਆ," ਅਸੀਂ ਹੁਣੇ - ਹੁਣੇ ਐਸ਼ ਦਾ ਜਨਮਦਿਨ ਮਨਾਇਆ ਅਤੇ ਉਨ੍ਹਾ ਵਧੀਆ ਜੀਵਣ ਦਾ ਅਸ਼ੀਰਵਾਦ ਦਿੱਤਾ ਹੈ।
ਸਬੰਧਤ ਜਾਣਕਾਰੀ ਲੱਭੋ