ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਰਾਸ਼ਟਰੀ » ਸਵ.ਇੰਦਰਾ ਗਾਂਧੀ ਨੂੰ ਕੀਤਾ ਯਾਦ
Feedback Print Bookmark and Share
 
ਅੱਜ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ.ਇੰਦਰਾ ਗਾਂਧੀ ਨੂੰ ਉਹਨਾਂ ਦੀ 25ਵੀਂ ਬਰਸੀਂ ਮੌਕੇ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਅਤੇ ਸਾਂਸਦ ਰਾਹੁਲ ਗਾਂਧੀ ਨੇ ਅੱਜ ਸਵੇਰੇ ਸ਼ਕਤੀ ਸਥਲ ਉੱਤੇ ਜਾਕੇ ਉਹਨਾਂ ਦੀ ਸਮਾਧੀ ਉੱਤੇ ਫੁੱਲ ਚੜ੍ਹਾਏ।

ਕਾਂਗਰਸ ਨੇਤਾਵਾਂ ਸੁਸ਼ੀਲ ਕੁਮਾਰ ਸ਼ਿੰਦੇ, ਏਕੇ ਐਂਟਨੀ, ਅਹਿਮਦ ਪਟੇਲ, ਅਜੈ ਮਾਕਨ, ਆਰਕੇ ਧਵਨ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਵੀ ਸਵਰਗੀ ਪ੍ਰਧਾਨ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਅੱਜ ਦੇ ਦਿਨ ਹੀ 1984 ਵਿੱਚ ਇੰਦਰਾ ਗਾਂਧੀ ਦੀ ਉਹਨਾਂ ਦੇ ਅੰਗਰੱਖਿਅਕਾਂ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ।
ਸਬੰਧਤ ਜਾਣਕਾਰੀ ਲੱਭੋ