ਦਿੱਲੀ ਹਾਈ ਕੋਰਟ ਦੇ ਸਮਲੈਂਗਿਕਤਾ ਨੂੰ ਜਾਇਜ ਕਰਾਰ ਦਿੱਤੇ ਗਏ ਫੈਸਲੇ ਖਿਲਾਫ ਦਿੱਤੀ ਗਈ ਇੱਕ ਯਾਚਿਕਾ ਉੱਪਰ ਸੁਪਰੀਮ ਕੋਰਟ ਨੇ ਅੱਜ ਸਰਕਾਰ ਤੋਂ ਜਵਾਬ ਮੰਗਿਆ ਹੈ ਜਿਸ ਵਿਚ ਯਾਚਿਕਾ ਕਰਤਾ ਨੇ ਕਿਹਾ ਹੈ ਕਿ ਇਸ ਦੇ ਵਿਆਹ ਉੱਪਰ ਗਲਤ ਪ੍ਰਭਾਵ ਪੈਣਗੇ।
ਅਦਾਲਤ ਨੇ ਕਿਹਾ ਕਿ ਉਹ ਕੋਈ ਵੀ ਅੰਤਰਿਮ ਆਦੇਸ਼ ਨਹੀਂ ਜ਼ਾਰੀ ਕਰ ਸਕਦੀ।
ਆਦੇਸ਼ ਉਦੋਂ ਹੀ ਜ਼ਾਰੀ ਹੋ ਸਕਦਾ ਹੈ ਜਦੋਂ ਮਾਮਲੇ ਵਿਚ ਕੇਂਦਰ ਅਤੇ ਹੋਰਨਾਂ ਪੱਖਾਂ ਦੇ ਤਰਕਾਂ ਤੋਂ ਜਾਣੂੰ ਹੋਇਆ ਜਾਵੇ।ਮਾਮਲੇ ਵਿਚ ਸਰਬ ਉੱਚ ਅਦਾਲਤ ਨੇ ਕੇਂਦਰ ਨੂੰ ਨੋਟਿਸ ਜ਼ਾਰੀ ਕਰਕੇ ਜਵਾਬ ਮੰਗਿਆ ਹੈ। |