ਪ੍ਰਧਾਨਮੰਤਰੀ ਮਨਮੋਹਨ ਸਿੰਘ ਆਪਣੇ ਦੂਸਰੇ ਦਫ਼ਤਰ 'ਚ ਸ਼੍ਰੀਮਤੀ ਮਮਤਾ ਬਨਰਜ਼ੀ ਦੁਆਰਾ ਪੇਸ਼ ਕੀਤੇ ਗਏ ਰੇਲ ਬੱਜਟ ਦਾ ਸੁਆਗਤ ਕੀਤਾ ਅਤੇ ਕਿਹਾ ਹੈ ਕਿ ਉਨ੍ਹਾ ਨੇ ਬਹੁਤ ਘੱਟ ਸਮੇਂ 'ਚ ਵਧੀਆ ਬੱਜਟ ਪੇਸ਼ ਕੀਤਾ ਹੈ,ਜਿਸ ਨਾਲ ਯਾਤਰੀਆਂ 'ਤੇ ਕੋਈ ਜ਼ਿਆਦਾ ਭਾਰ ਨਹੀਂ ਪਵੇਗਾ।
ਬਨਰਜ਼ੀ ਦੁਆਰਾ ਰੇਲ ਬੱਜਟ ਪੇਸ਼ ਕਰਨ ਦੇ ਬਾਅਦ ਪ੍ਰਧਾਨਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਰੇਲਮੰਤਰੀ ਨੇ ਬਹੁਤ ਘੱਟ ਸਮੇਂ 'ਚ ਚੰਗਾ ਬੱਜਟ ਪੇਸ਼ ਕੀਤਾ ਹੈ,ਜਿਸ ਨਾਲ ਮਾਲ ਭਾੜਾ ਅਤੇ ਰੇਲ ਯਾਤਰੀਆਂ 'ਤੇ ਕੋਈ ਜ਼ਿਆਦਾ ਭਾਰ ਨਹੀਂ ਪਾਇਆ ਹੈ।
ਉਨ੍ਹਾ ਨੇ ਕਿਹਾ ਹੈ ਕਿ ਨਾਲ ਹੀ ਰੇਲ ਗੱਡੀਆਂ ਨੂੰ ਹੋਰ ਜ਼ਿਆਦਾ ਜਰੂਰੀ ਸੁਵਿਧਾਵਾਂ,ਸੁਰੱਖਿਆ ਅਤੇ ਰੇਲ ਦੇ ਆਧੁਨਿਕੀਕਰਣ ਦੀਆਂ ਯੋਜਨਾਵਾਂ ਬਣਾਈਆਂ ਹਨ,ਜਿਸ ਵਿੱਚ ਸਰਕਾਰੀ,ਨਿੱਜੀ ਸਾਂਝੇਦਾਰੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ।
ਉਨ੍ਹਾ ਨੇ ਰੇਲ ਮੰਤਰੀ 'ਤੇ ਬੱਜਟ ਲਈ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਬਨਰਜ਼ੀ ਨੇ ਚੋਣ ਘੋਸ਼ਣਾ ਪੱਤਰ 'ਚ ਕੀਤੇ ਗਏ ਵਾਅਦਿਆਂ ਨੂੰ ਪੂਰ੍ਹਾ ਕਰਨ ਦਾ ਯਤਨ ਕੀਤਾ ਹੈ।ਉਨ੍ਹਾ ਨੇ ਦੇਸ਼ ਦੇ 15 ਰੇਲ ਸਟੇਸ਼ਨਾਂ ਦੇ ਆਧੁਨਿਕੀਕਰਨ ਦੀ ਘੋਸ਼ਣਾ ਸੁਆਗਤ ਕੀਤਾ ਹੈ।ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਰੇਲ ਮੰਤਰੀ ਨੇ ਰੇਲ ਯੋਜਨਾਵਾਂ ਲਈ ਨਿਵੇਸ਼ ਜੁਟਾਉਣ ਲਈ ਅਨੇਕ ਯਤਨਾਂ 'ਤੇ ਜ਼ੋਰ ਦਿੱਤਾ ਹੈ। |