ਕੇਂਦਰੀ ਰੇਲ ਮੰਤਰੀ ਮਮਤਾ ਬਨਰਜ਼ੀ ਦੁਆਰਾ ਸ਼ੁੱਕਰਵਾਰ ਨੂੰ ਸੰਸਦ ਵਿਚ ਰੇਲ ਬਜਟ ਪੇਸ਼ ਕੀਤਾ ਗਿਆ,ਉਹ ਦੇਸ਼ ਦੀ ਦੂਜੀ ਮਹਿਲਾ ਰੇਲ ਮੰਤਰੀ ਹੈ,ਜਿੰਨ੍ਹਾਂ ਨੂੰ ਰੇਲ ਬੱਜਟ ਪੇਸ਼ ਕਰਨ ਦਾ ਮੌਕਾ ਮਿਲਿਆ ਹੈ।
ਇਸ ਤੋਂ ਪਹਿਲਾਂ ਮੋਹਸਿਨਾ ਕਿਦਵਈ ਨੇ 1987 ਵਿਚ ਮਹਿਲਾ ਰੇਲ ਮੰਤਰੀ ਵਜੋਂ ਰੇਲ ਬਜਟ ਪੇਸ਼ ਕੀਤਾ ਸੀ।ਭਾਰਤੀ ਲੋਕਤੰਤਰ ਵਿਚ ਹੁਣ ਤੱਕ 30 ਕੇਂਦਰੀ ਰੇਲ ਮੰਤਰੀ ਹੋਏ ਹਨ,ਜਿੰਨ੍ਹਾਂ ਨੇ ਸੰਸਦ ਵਿਚ ਰੇਲ ਬਜਟ ਪੇਸ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੇ ਲੋਕਸਭਾ ਚੌਣਾਂ ਦੇ ਚੱਲਦਿਆਂ 13 ਫਰਵਰੀ ਨੂੰ 2009- 10 ਦਾ ਅੰਤਰਿਮ ਰੇਲ ਬਜਟ ਪੇਸ਼ ਕੀਤਾ ਸੀ। |