ਮਮਤਾ ਵੱਲੋਂ 2009-10 ਰੇਲ ਬੱਜਟ ਪੇਸ਼ ਕੇਂਦਰੀ ਰੇਲਮੰਤਰੀ ਮਮਤਾ ਬਨਰਜ਼ੀ ਵੱਲੋਂ ਸ਼ੁਕਰਵਾਰ ਨੂੰ ਰੇਲ ਬੱਜਟ ਪੇਸ਼ ਕੀਤਾ ਗਿਆ।ਭਾਰਤੀ ਲੋਕਤੰਤਰ 'ਚ ਹੁਣ ਤੱਕ 30 ਕੇਂਦਰੀ ਰੇਲਮੰਤਰੀ ਹੋਏ ਹਨ,ਜਿਨ੍ਹਾ ਨੇ ਸੰਸਦ 'ਚ ਰੇਲ ਬੱਜਟ ਪੇਸ਼ ਕੀਤਾ ਹੈ।ਮਮਤਾ ਬਨਰਜ਼ੀ ਦੁਆਰਾ ਸਾਲ 2009-10 ਲਈ ਪੇਸ਼ ਕੀਤੇ ਗਏ ਰੇਲ ਬੱਜਟ ਦੇ ਮੁੱਖ ਬਿੰਦੂ ਇਸ ਤਰ੍ਹਾਂ ਹਨ।
ਮਮਤਾ ਬਨਰਜ਼ੀ ਦੇ ਭਾਸ਼ਣ ਦੇ ਮੁੱਖ ਬਿੰਦੂ:
* ਆਮ ਲੋਕਾਂ ਲਈ ਹੋਵੇਗਾ ਰੇਲ ਬੱਜਟ * ਵਿੱਤ ਪੋਸ਼ਣ ਲਈ ਨਵੀਂ ਸੰਮਤੀ ਦਾ ਗੱਠਨ ਹੋਵੇਗਾ * ਰੋਜ਼ਗਾਰ ਦੇ ਮੌਕੇ ਦੇਣਾ ਸਾਡੀ ਪਹਿਲ * ਦੇਸ਼ ਦੇ ਵਿਕਾਸ 'ਚ ਰੇਲਵੇ ਦੀ ਭੂਮਿਕਾ ਅਹਿਮ
* ਰੇਲ 'ਚ ਖਾਣਾ,ਪਾਣੀ ਅਤੇ ਪਖਾਨਿਆ ਵਰਗੀਆਂ ਬੁਨਿਆਦੀ ਸੁਵਿਧਾਵਾਂ ਦਾ ਧਿਆਨ * ਸਾਰੀਆਂ ਗੱਡੀਆਂ 'ਚ ਗ੍ਰੀਨ ਟੁਆਲਿਟ ਦੀ ਸੁਵਿਧਾ * 200 ਨਵੇਂ ਸ਼ਹਿਰਾਂ 'ਚ ਰਾਖਵਾਂਕਰਨ ਕੇਂਦਰ ਬਣੇਗਾ * ਦੇਸ਼ ਵਿੱਚ 309 ਆਦਰਸ਼ ਸਟੇਸ਼ਨ ਬਨਣਗੇ * ਰਾਏਬਰੇਲੀ ਆਦਰਸ਼ ਸਟੇਸ਼ਨ ਬਣੇਗਾ
* 200 ਰੇਲਵੇ ਸਟੇਸ਼ਨਾਂ 'ਤੇ ਯਾਤਰੀ ਨਿਵਾਸ ਬਣਾਏ ਜਾਣਗੇ * ਸਫ਼ਾਈ ਲਈ ਨਵਾਂ ਪਾਇਲਟ ਪ੍ਰੋਜੈਕਟ * 10 ਨਵੇਂ ਸੂਚਨਾ ਕੇਂਦਰ ਬਣਾਏ ਜਾਣਗੇ * ਲੰਬੀ ਦੂਰੀ ਦੀ ਹਰ ਰੇਲ 'ਚ ਡਾਕਟ ਦੀ ਸੁਵਿਧਾ ਹੋਵੇਗੀ
* ਰਾਜਧਾਨੀ ਸ਼ਤਾਬਦੀ 'ਚ ਮਨੋਰੰਜਣ ਦੀ ਸੁਵਿਧਾ * 200 ਸਟੇਸ਼ਨਾਂ 'ਤੇ ਆਟੋਮੈਟਿਕ ਟਿਕਟ * ਰੇਲ 'ਚ ਡਬਲ ਡੈਕਰ ਕੋਚ ਦੀ ਸ਼ੁਰੂਆਤ ਹੋਵੇਗੀ * ਡਬਲ ਡੇਕਰ ਕੋਚ ਏਸੀ ਯੁਕਤ ਹੋਣਗੇ * ਇੰਟਰ ਸਿਟੀ 'ਚ ਡਬਲ ਡੇਕਰ ਅਤੇ ਏਸੀ
* ਰੇਲ ਸੁਰੱਖਿਆ 'ਤੇ ਲਗਾਤਾਰ ਜ਼ੋਰ ਰਹੇਗਾ * ਰੇਲਵੇ ਲਈ ਕਮਾਂਡੋ ਬਟਾਲੀਅਨ ਦੀ ਸਥਾਪਨਾ * ਰੇਲਵੇ ਸੁਰੱਖਿਆ 'ਚ ਮਹਿਲਾ ਕਮਾਂਡੋ ਦੀ ਨਿਯੁਕਤੀ ਹੋਵੇਗੀ
* ਰੇਲਵੇ ਭਰਤੀ ਬੋਰਡ ਦੀ ਸਮੀਖਿਆ ਹੋਵੇਗੀ * ਮਾਲ ਢੁਲਾਈ 'ਚ ਨਿੱਜੀ ਸਾਂਝੇਦਾਰੀ ਹੋਵੇਗੀ * ਰੇਲਵੇ ਦੇ ਖੇਡੇ ਕੋਟੇ ਤੋਂ ਨਿਯੁਕਤੀਆਂ ਹੋਣਗੀਆਂ * ਐਸਸੀ,ਐਸਟੀ,ਵਿਲਾਂਗ ਕੋਟੇ 'ਚ ਜਲਦ ਹੀ ਨਿਯੁਕਤੀਆਂ ਹੋਣਗੀਆਂ
* 18000 ਰੇਲਵੇ ਵੇਗਨ ਖਰੀਦੇ ਜਾਣਗੇ * ਆਪਟੀਕਲ ਫਾਈਬਰ ਨੈਟਵਰਕ ਦਾ ਵਿਕਾਸ * ਰੇਲਵੇ ਸਟੇਸ਼ਨਾ 'ਤੇ ਮਲਟੀ ਫੰਕਸ਼ਨਲ ਕੰਪਲੈਕਸ ਬਣਾਏ ਜਾਣਗੇ * ਵਿਕਲਾਂਗਾ ਅਤੇ ਬਜ਼ੁਰਗਾਂ ਦੇ ਲਈ ਸਪੈਸ਼ਲ ਕੋਚ ਦੀ ਵਿਵਸਥਾ
* ਰੇਲਵੇ 'ਚ ਭ੍ਰਿਸ਼ਟਾਚਾਰ ਖਤਮ ਕਰਨ 'ਤੇ ਜ਼ੋਰ * ਸੱਤ ਨਵੇਂ ਨਰਸਿੰਗ ਕਾਲਜ਼ ਖੋਲ੍ਹਣ ਦੀ ਯੋਜਨਾ * ਦੇਸ਼ 'ਚ ਰੋਜ਼ਾਨਾ ਡੇਢ ਕਰੋੜ ਯਾਤਰੀ ਰੇਲ ਤੋਂ ਸਫ਼ਰ ਕਰਦੇ ਹਨ * ਭਾਰਤ 'ਚ ਲੱਗਭਗ 7 ਤੋਂ 8 ਹਜ਼ਾਰ ਰੇਲਵੇ ਸਟੇਸ਼ਨ ਹਨ *ਰੇਲਵੇ 'ਚ ਭ੍ਰਿਸ਼ਟਾਚਾਰ ਦੇ ਖਾਤਮੇ 'ਤੇ ਰਹੇਗਾ ਖਾਸ ਜ਼ੋਰ। *ਖਾਧ ਪਦਾਰਥਾਂ ਦੀ ਸਟੋਰੇਜ ਲਈ ਖਾਸ ਵੈਗਨ *ਮਾਲ ਢੁਲਾਈ ਵਿਚ ਨਿੱਜੀ ਭਾਈਵਾਲੀ ਵਧਾਈ ਜਾਵੇਗੀ। *ਬੰਗਾਲ ਦੇ ਕਾਂਚਰਪਾੜਾ ਵਿਖੇ ਨਵੀਂ ਰੇਲ ਕੋਚ ਫੈਕਟਰੀ ਦੀ ਸਥਾਪਨਾ ਕੀਤੀ ਜਾਵੇਗੀ। *ਸੋਧੀ ਹੋਈ ਸੁਰੱਖਿਅਤ ਰੇਲ ਸਿਗਨਲ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ। *ਆਰਥਿਕ ਮੰਦੀ ਦਾ ਰੇਲਵੇ ਉੱਪਰ ਵੀ ਪ੍ਰਭਾਵ। *ਮਾਲ ਢੁਲਾਈ ਦਰ 'ਚ ਵਾਧਾ। *25 ਰੁਪਏ 'ਚ 100 ਕਿਲੋਮੀਟਰ ਦਾ ਪਾਸ। *ਆਮ ਲੋਕਾਂ ਲਈ ਨਵੀਂ 'ਇੱਜ਼ਤ' ਯੋਜਨਾ *ਡੀਐਮ ਦੀ ਸਿਫਾਰਸ਼ 'ਤੇ ਮਿਲੇਗਾ ਰੇਲਪਾਸ *ਪੱਤਰਕਾਰਾਂ ਲਈ ਛੋਟ 30 ਫੀਸਦੀ ਤੋਂ ਵਧਾ ਕੇ 50 ਫੀਸਦੀ ਕੀਤੀ ਗਈ।ਪੱਤਰਕਾਰਾਂ ਦੀ ਪਤਨੀ ਨੂੰ ਵੀ ਇਹ ਛੋਟ ਮਿਲੇਗੀ। *1500 ਰੁਪਏ ਪ੍ਰਤੀ ਮਹੀਨਾ ਦੀ ਆਮਦਨੀ ਵਾਲੇ ਨੂੰ ਰੇਲ ਪਾਸ। *ਕੋਲਕਾਤਾਮ, ਦਿੱਲੀ, ਚੇੱਨਈ ਵਿਚ ਲੇਡੀਜ਼ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾਣਗੀਆਂ। *12 ਨਵੀਆਂ ਨਾਨ ਸਟਾਪ ਰੇਲਗੱਡੀਆਂ ਚੱਲਣਗੀਆਂ। *ਸੁਪਰਫਾਸਟ ਪਾਰਸਲ ਦੀ ਵਿਵਸਥਾ ਕੀਤੀ ਜਾਵੇਗੀ। *ਐਸਐਮਐਸ ਰਾਹੀਂ ਵੇਟਿੰਗ ਟਿਕਟਾਂ ਦੀ ਜਾਣਕਾਰੀ ਮਿਲੇਗੀ। *ਮਦਰਸਿਆਂ ਦੇ ਵਿਦਿਆਰਥੀਆਂ ਲਈ ਪਾਸ 'ਚ 60 ਫੀਸਦੀ ਦੀ ਛੋਟ *ਨਵੇਂ ਰੇਲਵੇ ਟ੍ਰੈਕ ਲਈ 2200 ਕਰੋੜ ਰੁਪਏ ਦੀ ਵਿਵਸਥਾ *ਕੋਲਕਾਤਾ ਮੈਟਰੋ ਦਾ ਵਿਸਥਾਰ ਹੋਵੇਗਾ
*ਉਦਯੋਗਾਂ ਲਈ ਵਰਤੀ ਜਾਵੇਗੀ ਰੇਲਵੇ ਦੀ ਜਮੀਨ। *ਚੇੱਨਈ ਦੇ ਕਾਰਖਾਨੇ ਵਿਚ ਬਨਣਗੇ ਸਵਾਰੀ ਡੱਬੇ। *ਨੌਜਵਾਨਾਂ ਨੂੰ 299 ਰੁਪਏ ਵਿਚ 1500 ਕਿਲੋਮੀਟਰ ਤੱਕ ਦੀ ਟਿਕਟ ਦਾ ਤੋਹਫਾ।
*ਤੱਤਕਾਲ ਸਕੀਮ ਦੀ ਮਿਆਦ ਘਟਾਈ। *ਮਾਲ ਭਾੜੇ 'ਚ ਕੋਈ ਵਾਧਾ ਨਹੀਂ। *ਯਾਤਰੀ ਕਿਰਾਏ ਵਿਚ ਕੋਈ ਵਾਧਾ ਨਹੀਂ। *ਤੱਤਕਾਲ ਸਕੀਮ ਦਾ ਬੁਕਿੰਗ ਚਾਰਜ 150 ਤੋਂ ਘਟਾ ਕੇ 100 ਰੁਪਏ ਕੀਤਾ। *ਰੁੱਝੇ ਰੇਲ ਰੂਟਾਂ 'ਤੇ ਟ੍ਰੇਨਾਂ ਦਾ ਪਰੀਚਾਲਨ ਵਧਾਇਆ ਜਾਵੇਗਾ।
ਇੰਝ ਰੇਲ ਮੰਤਰੀ ਮਮਤਾ ਬਨਰਜੀ ਨੇ ਆਪਣਾ ਭਾਸ਼ਣ ਰੇਲ ਕਿਰਾਏ ਅਤੇ ਮਾਲ ਭਾੜਾ ਨਾ ਵਧਾਉਣ ਦਾ ਐਲਾਣ ਕਰਦੇ ਹੋਏ ਖਤਮ ਕੀਤਾ।ਹੁਣ ਇਸ ਬਜਟ ਉੱਪਰ 2.30 ਵਜੇ ਤੋਂ ਬਾਅਦ ਲੋਕਸਭਾ ਵਿਚ ਚਰਚਾ ਕੀਤੀ ਜਾਵੇਗੀ। |