ਉੱਤਰਾਖੰਡ ਦੇ ਉੱਤਰਕਾਸ਼ੀ ਜਿਲ੍ਹੇ ਵਿਚ ਅੱਜ ਭਗੀਰਥੀ ਨਦੀ ਵਿਚ ਇੱਕ ਬੱਸ ਦੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 23 ਹੋਰ ਦੇ ਡੁੱਬਣ ਦਾ ਖਦਸ਼ਾ ਹੈ।
ਪੁਲਿਸ ਨੇ ਦੱਸਿਆ ਕਿ ਦੋ ਲੋਕਾਂ ਦੀਆਂ ਲਾਸ਼ਾਂ ਪਾਣੀ ਵਿਚ ਤੈਰ ਰਹੀਆਂ ਸਨ।ਇਸ ਤੋਂ ਅਲਾਵਾ 9 ਲੋਕ ਜ਼ਖਮੀ ਵੀ ਹੋਏ ਹਨ।
ਪੁਲਿਸ ਮੁਤਾਬਕ ਬੱਸ ਵਿਚ ਲਗਭੱਗ 40 ਲੋਕ ਸਨ ਅਤੇ ਇਹ ਸਾਰੇ ਕਾਂਵੜੀਏ ਸਨ।ਬੱਸ ਗੰਗੋਤਰੀ ਵੱਲ ਜਾ ਰਹੀ ਸੀ। |