ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ > ਸਮਲੈਂਗਿਕ ਲੋਕ ਦਿਮਾਗੀ ਬੀਮਾਰ-ਰਾਮਦੇਵ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਮਲੈਂਗਿਕ ਲੋਕ ਦਿਮਾਗੀ ਬੀਮਾਰ-ਰਾਮਦੇਵ
ਭਾਸ਼ਾ
ਮੰਨੇ ਪ੍ਰਮੰਨੇ ਪ੍ਰਸਿੱਧ ਯੋਗ ਅਚਾਰਿਆ ਸੁਆਮੀ ਰਾਮਦੇਵ ਨੇ ਕਿਹਾ ਹੈ ਕਿ ਮਾਨਸਿਕ ਰੂਪ ਨਾਲ ਬੀਮਾਰ ਲੋਕ ਹੀ ਸਮਲੈਂਗਿਕ ਸਬੰਧਾਂ ਦੇ ਚੁੰਗਲ 'ਚ ਫੱਸਦੇ ਹ।ਅਜਿਹੇ ਲੋਕਾਂ ਲਈ ਵਰਤਮਾਨ ਸਮੇਂ 'ਚ ਕਾਨੂੰਨ ਬਨਾਉਣ ਦੀ ਬਜਾਏ ਮੁੜ ਵਸੇਵਾ ਕੇਂਦਰ ਖੋਲ੍ਹਣ ਦੀ ਜਰੂਰਤ ਹੈ।

ਰਾਮਦੇਵ ਨੇ ਦਿੱਲੀ ਉੱਚ ਅਦਾਲਤ ਦੁਆਰਾ ਨੌਜਵਾਨਾਂ ਵਿੱਚ ਸਹਿਮਤੀ ਨਾਲ ਬਣਾਏ ਜਾਣ ਵਾਲੇ ਸਮਲੈਂਗਿਕ ਸਬੰਧਾਂ ਨੂੰ ਜਾਇਜ਼ ਘੋਸ਼ਿਤ ਕਰਨ ਦੀ ਸਖਤ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਹ ਖੁਦ ਮੁੜਵਸੇਵੇ ਕੇਂਦਰਾਂ 'ਚ ਜਾ ਕੇ ਸਿਖਲਾਈ ਦੇਣ ਅਤੇ ਉਨ੍ਹਾ ਦਾ ਆਮ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਨ ਦਾ ਹਰ ਸੰਭਵ ਯਤਨ ਕਰਨਗੇ ਜਾਂ ਜੀਵਣ ਭਰ ਬ੍ਰਹਮਾਚਾਰਿਆ ਜੀਵਣ ਬਤੀਤ ਕਰਨ ਲਈ ਉਤਸ਼ਹਿਤ ਕਰਨਗੇ।

ਸੁਆਮੀ ਰਾਮਦੇਵ ਨੇ ਸਮਲੈਂਗਿਕਤਾ ਨੂੰ ਸਮਾਜਿਕ ਅਤੇ ਨੈਤਿਕ ਅਪਰਾਧ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਕੀ ਕੋਈ ਵੀ ਕਾਨੂੰਨ ਮਾਹਿਰ ਅਤੇ ਰਾਜਨੀਤਿਕ ਆਪਣੇ ਪੁੱਤਰ ਜਾਂ ਪੁੱਤਰੀ ਦੇ ਸਮਲੈਂਗਿਕ ਸਬੰਧਾਂ 'ਤੇ ਸਹਿਮਤ ਹੋਵੇਗਾ।

ਉਨ੍ਹਾ ਨੇ ਕਿਹਾ ਹੈ ਕਿ ਜੇਕਰ ਸਾਡੇ ਮਾਤਾ-ਪਿਤਾ ਸਮਲੈਂਗਿਕ ਹੁੰਦੇ ਤਾਂ ਅਸੀਂ ਪੈਦਾ ਨਾ ਹੁੰਦੇ ਅਤੇ ਜੇਕਰ ਅਸੀਂ ਸਮਲੈਂਗਿਕ ਹੋਵਾਂਗੇ ਤਾਂ ਸਾਡੇ ਬੱਚੇ ਪੈਦਾ ਨਹੀਂ ਹੋਣਗ।ਉਨ੍ਹਾ ਨੇ ਕਿਹਾ ਹੈ ਕਿ ਇਸ ਪ੍ਰਕਾਰ ਬੀਮਾਰ ਮਾਨਸਿਕਤਾ ਵਾਲੇ ਸਮੁਦਾਏ ਨੂੰ ਪ੍ਰੋਤਸਾਹਨ ਦੇਣਾ ਇੱਕ ਸਭਿਆ ਸਮਾਜ ਲਈ ਸ਼ਰਮ ਦੀ ਗੱਲ ਹੈ।

ਰਾਮਦੇਵ ਨੇ ਕਿਹਾ ਹੈ ਕਿ ਅੱਜ ਦੁਨੀਆ ਭਰ 'ਚ ਭਾਰਤੀ ਪਰਿਵਾਰਕ ਤੰਤਰ ਪ੍ਰਣਾਲੀ ਨੂੰ ਸਰਵਸ਼੍ਰੇਸਟ ਮੰਨਿਆ ਜਾਂਦਾ ਹ।ਉਨ੍ਹਾ ਨੇ ਸੁਆਲ ਕੀਤਾ ਹੈ ਕਿ ਸਮਲੈਂਗਿਕਤਾ ਰੂਪੀ ਭ੍ਰਿਸ਼ਟਾਚਾਰ ਨਾਲ ਸਾਡੇ ਪਰਿਵਾਰਕ ਤਾਣੇ-ਬਾਣੇ ਨੂੰ ਤੋੜਨ ਦੀ ਕੋਈ ਸਾਜਿਸ਼ ਤਾਂ ਨਹੀਂ ਕੀਤੀ ਜਾ ਰਹੀ ਹੈ।

 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਰਾਸ਼ਟਰੀ ਸੂਹੀਆ ਗ੍ਰਿਡ ਸਤੰਬਰ ਤੱਕ
ਸਮਲੈਂਗਿਕਤਾ ਅਪਰਾਧ ਨਹੀਂ-ਦਿੱਲੀ ਹਾਈਕੋਰਟ
ਕੇਂਦਰ ਅੱਗੇ ਮੁੱਦਾ ਚੁੱਕੇਗੀ ਬ੍ਰਾਉਨ ਸਰਕਾਰ
ਵੈਬਦੁਨੀਆ ਯੂਜ਼ਰ ਸਰਵੇ
ਉੱਤਰ ਪੂਰਬ 'ਚ ਹਿੰਸਾ ਘਟਾਵਾਂਗੇ:ਚਿਦੰਬਰਮ
ਲੋ ਮੰਜ਼ੂਰੀ ਮਿਲ ਗਈ