ਸੂਹੀਆ ਸੂਚਨਾ ਦੀ ਭਾਈਵਾਲੀ ਨੂੰ ਮਜ਼ਬੂਤ ਬਨਾਉਣ ਅਤੇ ਇਸ ਦੇ ਵਿਸ਼ਲੇਸ਼ਣ ਲਈ ਕੇਂਦਰ ਸਰਕਾਰ ਰਾਸ਼ਟਰੀ ਸੂਹੀਆ ਗ੍ਰਿਡ ਅਤੇ ਰਾਸ਼ਟਰੀ ਅੱਤਵਾਦ ਰੋਧੀ ਕੇਂਦਰ ਇਸ ਸਾਲ ਸਤੰਬਰ ਦੇ ਆਖਰ ਤੱਕ ਉਲੀਕੇਗੀ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਮੰਤਵ ਲਈ ਉਲੀਕੇ ਗਏ ਐਕਸ਼ਨ ਪਲਾਨ-2 ਇਹਨਾਂ ਦੀ ਸਥਾਪਨਾ ਕੀਤੀ ਜਾਵੇਗੀ।ਹਾਲਾਂਕਿ ਬਹੁਏਜੰਸੀ ਕੇਂਦਰ ਪਹਿਲਾਂ ਹੀ ਹੋਂਦ ਵਿਚ ਆ ਚੁੱਕਾ ਹੈ।
ਪ੍ਰਸਤਾਵਿਤ ਗ੍ਰਿਡ ਦੇਸ਼ ਵਿਚ ਸੂਹੀਆ ਅਤੇ ਕਨੂੰਨੀ ਏਜੰਸੀਆਂ ਦੀ ਉਚਿਤ ਸੂਚਨਾ ਤੱਕ ਤੇਜ਼ ਅਤੇ ਸੁਰੱਖਿਅਤ ਪਹੁੰਚ ਬਨਾਉਣ ਲਈ ਸਥਾਪਤ ਕੀਤਾ ਜਾ ਰਿਹਾ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪੂਰਾ ਨੈਸ਼ਨਲ ਗ੍ਰਿਡ ਪ੍ਰੋਗਰਾਮ ਅਗਲੇ ਦੋ ਸਾਲਾਂ ਵਿਚ ਪੂਰਾ ਹੋਵੇਗਾ ਜਿਸ ਅਧੀਨ ਗ੍ਰਹਿ ਮੰਤਰਾਲੇ ਦੀ ਕਵਾਇਦ ਜ਼ਾਰੀ ਹੈ। |