ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ > ਸਮਲੈਂਗਿਕਤਾ ਅਪਰਾਧ ਨਹੀਂ-ਦਿੱਲੀ ਹਾਈਕੋਰਟ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਮਲੈਂਗਿਕਤਾ ਅਪਰਾਧ ਨਹੀਂ-ਦਿੱਲੀ ਹਾਈਕੋਰਟ
ਭਾਸ਼ਾ
PTIPTI
ਸਥਾਪਤ ਸਮਾਜਿਕ ਮਾਨਤਾਵਾਂ ਤੋਂ ਹੱਟਕੇ ਇੱਕ ਮਹੱਤਵ ਪੂਰਣ ਫ਼ੈਸਲਾ ਲੈਂਦੇ ਹੋਏ ਦਿੱਲੀ ਉੱਚ ਅਦਾਲਤ ਨੇ ਵੀਰਵਾਰ ਨੂੰ ਨੌਜਵਾਨਾਂ ਵਿੱਚ ਸਹਿਮਤੀ ਨਾਲ ਬਣਾਏ ਜਾਣ ਵਾਲੇ ਸਮਲੈਂਗਿਕ ਸਬੰਧਾਂ ਨੂੰ ਜਾਇਜ਼ ਘੋਸ਼ਿਤ ਕਰ ਦਿੱਤਾ ਅਤੇ ਕਿਹਾ ਹੈ ਕਿ ਇਸ ਨੂੰ ਅਪਰਾਧ ਦੱਸਣ ਵਾਲਾ ਕਾਨੂੰਨ ਮੌਲਿਕ ਅਧਿਕਾਰਾਂ ਦਾ ਉਲੰਘਣ ਹੈ,ਹਾਲਾਂਕਿ ਸਮਲੈਂਗਿਕਤਾ ਨੂੰ ਅਪਰਾਧ ਮੰਨਣ ਵਾਲੀ ਭਾਰਤੀ ਦੰਡ ਸੰਹਿਤਾ ਦੀ ਧਾਰਾ 377 ਅਸਹਿਮਤੀ ਅਤੇ ਅਣਕੁਦਰਤੀ ਯੋਨ ਸਬੰਧਾਂ ਦੇ ਮਾਮਲੇ 'ਚ ਜ਼ਾਰੀ ਰਹੇਗੀ।

ਮੁੱਖ ਜੱਜ ਨਿਆਇਕ ਏਪੀ ਸ਼ਾਹ ਅਤੇ ਨਿਆਇਕ ਜੱਜ ਐਸ.ਮੁਰਲੀਧਰਨ ਦੀ ਪੀਠ ਨੇ ਕਿਹਾ ਹੈ ਕਿ ਜਿੱਥੋਂ ਤੱਕ ਨੌਜਵਾਨਾਂ ਦੀ ਸਹਿਮਤੀ ਨਾਲ ਬਣੇ ਸਮਲੈਂਗਿਕ ਸਬੰਧਾਂ ਨੂੰ ਧਾਰਾ 377 ਤਹਿਤ ਠਹਿਰਾਏ ਜਾਣ ਦੀ ਗੱਲ ਹੈ ਤਾਂ ਇਹ ਸੰਵਿਧਾਨ ਦੇ ਅਨੁਛੇਦ 14,21 ਅਤੇ 15 ਦਾ ਉਲੰਘਣ ਹੈ।

ਉੱਚ ਅਦਾਲਤ ਨੇ ਕਿਹਾ ਹੈ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 377 ਅਸਹਿਮਤੀ ਨਾਲ ਬਣੇ ਸਮਲੈਂਗਿਕ ਸਬੰਧਾਂ ਅਤੇ ਅਣਕੁਦਰਤੀ ਯੌਨ ਸਬੰਧਾਂ ਅਤੇ ਅਜਿਹੇ ਸਬੰਧਾਂ ਦੇ
PTIPTI
ਮਾਮਲੇ 'ਚ ਜ਼ਾਰੀ ਰਹੇਗੀ,ਜਿਨ੍ਹਾ ਵਿੱਚ ਨਾਬਾਲਗ ਸ਼ਾਮਲ ਹੋਵ
।ਅਦਾਲਤ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਨੌਜਵਾਨਾਂ ਤੋਂ ਸਾਡਾ ਮਤਲਬ ਹੈ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦਾ ਵਿਅਕਤੀ ਹੈ।

ਫੈਸਲੇ 'ਚ ਕਿਹਾ ਗਿਆ ਹੈ ਕਿ ਜਦੋਂ ਤੱਕ ਸੰਸਦ ਕਾਨੂੰਨ 'ਚ ਸੋਧ ਨਹੀਂ ਕਰਦੀ,ਤਦ ਤੱਕ ਇਹ ਫੈਸਲਾ ਪ੍ਰਭਾਵੀ ਰਹੇਗ।ਅਦਾਲਤ ਨੇ ਕਿਹਾ ਹੈ ਕਿ ਸਾਡੇ ਵਿਚਾਰ 'ਚ ਭਾਰਤੀ ਸੰਵਿਧਾਨਕ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਵਿਧਾਨਕ ਅਪਰਾਧਕ ਕਾਨੂੰਨ ਸਮਲੈਂਗਿਕਾਂ ਅਤੇ ਉਭੈਲਿੰਗੀਆ ਦੇ ਸਬੰਧ 'ਚ ਗੈਲੀਆਂ ਗੱਲਤ ਫਹਿਮੀਆਂ ਨਾਲ ਬੰਨ੍ਹਿਆ ਰਹੇ।

ਪੀਠ ਨੇ 105 ਪੰਨੇ ਦੇ ਫੈਸਲੇ 'ਚ ਕਿਹਾ ਹੈ ਕਿ ਇਹ ਨਹੀਂ ਭੁਲਾਇਆ ਜਾਣਾ ਚਾਹੀਦਾ ਕਿ ਭੇਦਭਾਵ ਸਮਾਨਤਾ ਖਿਲਾਫ਼ ਹੈ ਅਤੇ ਇਹ ਫ਼ੈਸਲਾ ਸਮਾਨਤਾ ਨੂੰ ਮਾਨਤਾ ਦਿੰਦਾ ਹੈ,ਜੋ ਹਰ ਵਿਅਕਤੀ ਨੂੰ ਹਮਦਰਦੀ ਪ੍ਰਦਾਨ ਕਰੇਗਾ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਕੇਂਦਰ ਅੱਗੇ ਮੁੱਦਾ ਚੁੱਕੇਗੀ ਬ੍ਰਾਉਨ ਸਰਕਾਰ
ਵੈਬਦੁਨੀਆ ਯੂਜ਼ਰ ਸਰਵੇ
ਉੱਤਰ ਪੂਰਬ 'ਚ ਹਿੰਸਾ ਘਟਾਵਾਂਗੇ:ਚਿਦੰਬਰਮ
ਲੋ ਮੰਜ਼ੂਰੀ ਮਿਲ ਗਈ
ਸੁਖਬੀਰ ਨੇ ਦਿੱਤਾ ਤਿਆਗ ਪੱਤਰ
ਜਲਦ ਆਸਟਰੇਲੀਆ ਜਾਣਗੇ ਵਿਦੇਸ਼ ਮੰਤਰੀ