ਅਸਾਮ ਵਿਚ ਹਿੰਦੀ ਭਾਸ਼ੀਆਂ ਉੱਪਰ ਹੋਏ ਹਮਲਿਆਂ ਨੂੰ ਵੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਉੱਤਰ ਪੂਰਬ ਵਿਚ ਬਾਗੀਆਂ ਵੱਲੋਂ ਫੈਲਾਈ ਗਈ ਹਿੰਸਾ ਨੂੰ ਖਤਮ ਕਰਨ ਲਈ ਵਚਨਬੱਧ ਹੈ।
ਅਰਧ ਸੈਨਿਕ ਬਲ ਅਤੇ ਰਾਜ ਪੁਲਿਸ ਚੌਕਸ ਹੈ।ਪਰ ਇਹਨਾਂ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਿੰਦੀ ਭਾਸ਼ੀ ਲੋਕਾਂ ਦੇ ਕਤਲ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਅਸਾਮ ਵਿਚ ਹੋਈ ਤਾਜ਼ਾ ਹਿੰਸਾ ਦੀ ਰਿਪੋਰਟ ਉੱਪਰ ਪ੍ਰਤੀਕ੍ਰਿਆ ਦਿੰਦਿਆਂ ਉਹਨਾਂ ਕਿਹਾ ਕਿ ਗੈਰ ਅਸਾਮੀ ਲੋਕਾਂ ਦਾ ਕਤਲ ਚਿੰਤਾ ਦਾ ਵਿਸ਼ਾ ਹੈ।ਜਦੋਂ ਤੱਕ ਉੱਤਰ ਪੂਰਬ ਵਿਚ ਬਗਾਵਤ ਜ਼ਾਰੀ ਰਹੇਗੀ ਉਦੋਂ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਗੀਆਂ।
ਪਰ ਅਜਿਹੇ ਹਾਦਸੇ ਅਫਸੋਸਜਨਕ ਹਨ।ਜ਼ਿਕਰਯੋਗ ਹੈ ਕਿ ਨੈਸ਼ਨਲ ਡੈਮੋਕ੍ਰੈਟਿਕ ਫਰੰਟ ਆਫ ਬੋਡੋਲੈਂਡ ਦੇ ਬਾਗੀਆਂ ਨੇ ਬੀਤੇ ਕੱਲ੍ਹ ਅਸਾਮ ਦੇ ਸੋਨੀਪੱਟ ਜਿਲ੍ਹੇ ਦੇ ਰੰਗਪਾੜਾ ਵਿਖੇ ਚਾਰ ਹਿੰਦੀ ਭਾਸ਼ੀਆਂ ਦਾ ਕਤਲ ਕਰ ਦਿੱਤਾ ਜਿਸ ਤੋਂ ਮਗਰੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਉਕਤ ਪ੍ਰਤੀਕ੍ਰਿਆ ਆਈ ਹੈ। |