ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ > ਜਲਦ ਆਸਟਰੇਲੀਆ ਜਾਣਗੇ ਵਿਦੇਸ਼ ਮੰਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜਲਦ ਆਸਟਰੇਲੀਆ ਜਾਣਗੇ ਵਿਦੇਸ਼ ਮੰਤਰੀ
ਵਾਰਤਾ
ਆਸਟਰੇਲੀਆ ਵਿੱਚ ਭਾਰਤੀਆਂ ਉੱਤੇ ਨਿਰੰਤਰ ਹੋ ਰਹੇ ਹਮਲਿਆਂ ਦੀ ਪਿੱਠਭੂਮੀ ਵਿੱਚ ਵਿਦੇਸ਼ ਮੰਤਰੀ ਐੱਸਐੱਮ ਕ੍ਰਿਸ਼ਨਾ ਜਲਦ ਹੀ ਆਸਟਰੇਲੀਆ ਦੀ ਯਾਤਰਾ ਕਰਨਗ। ਯਾਤਰਾ ਦੀਆਂ ਤਾਰੀਖਾਂ ਹਾਲੇ ਤੈਅ ਨਹੀਂ ਹੋਈਆਂ।

ਜਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਭਾਰਤੀ ਵਿੱਦਿਆਰਥੀਆਂ ਉੱਤੇ ਹੋ ਰਹੇ ਹਮਲਿਆਂ ਦੇ ਬਾਅਦ ਤੋਂ ਭਾਰਤ ਵੱਲੋਂ ਇਹ ਆਸਟਰੇਲੀਆ ਦਾ ਪਹਿਲਾ ਉੱਚ ਪੱਧਰੀ ਦੌਰਾ ਹੈ। ਕ੍ਰਿਸ਼ਨਾ ਨੇ ਕੱਲ੍ਹ ਇੱਥੇ ਪੱਤਰਕਾਰ ਸੰਮੇਲਨ ਵਿੱਚ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਵਿੱਚ ਇਹ ਗੱਲ ਆਖੀ।

ਇੱਕ ਹੋਰ ਸੁਆਲ ਦੇ ਜੁਆਬ ਵਿੱਚ ਉਹਨਾਂ ਨੇ ਕਿਹਾ ਕਿ ਆਸਟਰੇਲੀਆ ਦੇ ਭਾਰਤ ਨਾਲ ਆਮ ਜਿਹੇ ਸੰਬੰਧ ਹਨ ਅਤੇ ਉਹ ਜਲਦ ਹੀ ਆਸਟਰੇਲੀਆ ਦੀ ਯਾਤਰਾ ਕਰਨਗੇ।

ਆਸਟਰੇਲੀਆ ਵਿੱਚ ਭਾਰਤੀਆਂ ਉੱਤੇ ਵੱਧਦੇ ਹਮਲਿਆਂ ਬਾਰੇ ਇੱਕ ਆਸਟਰੇਲੀਆਈ ਅਖਬਾਰ ਵਿੱਚ ਪ੍ਰਕਾਸ਼ਿਤ ਖਬਰ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਆਸਟਰੇਲੀਆ ਸਥਿਤ ਭਾਰਤੀ ਹਾਈ ਕਮਿਸ਼ਨਰ ਇਸ ਮਾਮਲੇ ਸੰਬੰਧੀ ਖਬਰਾਂ ਦੀ ਜਾਂਚ ਪੜਤਾਲ ਕਰ ਰਹੇ ਹਨ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸ਼ਾਇਨੀ ਆਹੂਜਾ ਦੀ ਅਦਾਲਤ 'ਚ ਪੇਸ਼ੀ ਅੱਜ
ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ
ਪੀਐਮ ਨੂੰ ਸੁਚੱਜੇ ਬਜਟ ਸੈਸ਼ਨ ਦੀ ਆਸ
ਪੈਟ੍ਰੋਲ ਚਾਰ ਅਤੇ ਡੀਜ਼ਲ ਦੋ ਰੁੱਪਏ ਮਹਿੰਗਾ
ਦਿੱਲੀ 'ਚ ਮੌਸਮ ਖੁਸ਼ਗਵਾਰ
ਸਾਂਸਦ ਦੇ ਵਿਰੁੱਧ ਮਾਮਲਾ ਦਰਜ