ਨੌਕਰਾਣੀ ਨਾਲ ਬਲਾਤਕਾਰ ਦੇ ਆਰੋਪੀ ਅਭਿਨੇਤਾ ਸ਼ਾਇਨੀ ਆਹੂਜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਜ ਪੁਲਿਸ ਉਸ ਮੈਡੀਕਲ ਰਿਪੋਰਟ ਨੂੰ ਅਦਾਲਤ ਦੇ ਸਾਹਮਣੇ ਰੱਖੇਗੀ, ਜਿਸ 'ਚ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਸ਼ਾਇਨੀ ਨੇ ਨੌਕਰਾਣੀ ਨਾਲ ਬਲਾਤਕਾਰ ਕੀਤਾ ਸੀ। ਹੋ ਸਕਦਾ ਹੈ ਕਿ ਅਦਾਲਤ ਸ਼ਾਇਨੀ ਦੀ ਨਿਆਂਇਕ ਹਿਰਾਸਤ ਹੋਰ ਵਧਾ ਦਵੇ।
ਸੋਮਵਾਰ ਨੂੰ ਆਈ ਡੀਐਨਏ ਰਿਪੋਰਟ ਵਿੱਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਸ਼ਾਇਨੀ ਆਹੂਜਾ ਨੇ ਆਪਣੀ ਨੌਕਰਾਣੀ ਨਾਲ ਬਲਾਤਕਾਰ ਕੀਤਾ ਹੈ। ਰਿਪੋਰਟ ਦੇ ਮੁਤਾਬਿਕ ਸ਼ਾਇਨੀ ਆਹੂਜਾ ਦੇ ਖੂਨ ਅਤੇ ਯੁਰੀਨ ਦੇ ਸੈਂਪਲ ਵਿੱਚ ਅਲਕੋਹਲ ਨਹੀਂ ਪਾਇਆ ਗਿਆ ਹੈ।
ਇਸਦਾ ਮਤਲਬ ਇਹ ਹੈ ਕਿ ਵਾਰਦਾਤ ਦੇ ਸਮੇਂ ਸ਼ਾਇਨੀ ਨਸ਼ੇ ਵਿੱਚ ਨਹੀਂ ਸਨ। ਮੈਡੀਕਲ ਰਿਪੋਰਟ ਵਿੱਚ ਬਲਾਤਕਾਰ ਦੀ ਸ਼ਿਕਾਰ ਮਹਿਲਾ ਦੇ ਗੁਪਤ ਅੰਗਾਂ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ। |