3 ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਰੇਲਬਜਟ ਵਿਚ ਰੇਲ ਮੰਤਰੀ ਮਮਤਾ ਬਨਰਜੀ ਵੱਲੋਂ ਸੁਰੱਖਿਆ ਸੰਬੰਧੀ ਕਈ ਉਪਰਾਲੇ ਕਰਨ ਦਾ ਐਲਾਣ ਕੀਤੇ ਜਾਣ ਦੀ ਸੰਭਾਵਨਾ ਹੈ।
ਰੇਲ ਹਾਦਸਿਆਂ ਨੂੰ ਰੋਕਣ ਲਈ ਮਨੁੱਖ ਰਹਿਤ ਰੇਲਵੇ ਫਾਟਕਾਂ 'ਤੇ ਵਾਧੂ ਰੇਲ ਓਵਰਬ੍ਰਿਜ ਅਤੇ ਰੇਲ ਅੰਡਰ ਬ੍ਰਿਜ਼ਾਂ ਦੀ ਉਸਾਰੀ ਤੋਂ ਅਲਾਵਾ ਵੱਡੇ ਰੇਲਵੇ ਸਟੇਸ਼ਨਾਂ ਉੱਪਰ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਲਈ ਏਕੀਕ੍ਰਿਤ ਸੁਰੱਖਿਆ ਪ੍ਰਣਾਲੀ ਦਾ ਵੀ ਐਲਾਣ ਕੀਤਾ ਜਾ ਸਕਦਾ ਹੈ।
ਪ੍ਰਵੇਸ਼ ਕੰਟ੍ਰੋਲ, ਸਮਾਨ ਦੀ ਜਾਂਚ, ਸੀਸੀਟੀਵੀ ਲਗਾਉਣਾ, ਬੰਬ ਪਤਾ ਲਗਾਉਣ ਅਤੇ ਬੰਬ ਰੋਧੀ ਪ੍ਰਣਾਲੀ ਇਸ ਏਕੀਕ੍ਰਿਤ ਪ੍ਰਣਾਲੀ ਦੇ ਮੁੱਖ ਉਪਕਰਨ ਹਨ।
ਇਸ ਤੋਂ ਅਲਾਵਾ ਆਰਪੀਐਫ ਵਿਚ ਖਾਲੀ ਪਈਆਂ ਪੋਸਟਾਂ ਨੂੰ ਵੀ ਭਰਨ ਅਤੇ ਬਲਾਂ ਨੂੰ ਖਾਸ ਸਿਖਲਾਈ ਦੇਣ ਅਤੇ ਉਹਨਾਂ ਦੇ ਆਧੁਨਿਕੀਕਰਨ ਬਾਰੇ ਕਿਸੇ ਯੋਜਨਾ ਦਾ ਵੀ ਬਜਟ ਵਿਚ ਐਲਾਣ ਕੀਤਾ ਜਾ ਸਕਦਾ ਹੈ।
ਬਜਟ ਵਿਚ ਇਹ ਉਪਰਾਲੇ ਭਾਰਤ ਉੱਪਰ ਬੀਤੇ ਕੁੱਝ ਵਰ੍ਹਿਆਂ ਵਿਚ ਹੋਏ ਅੱਤਵਾਦੀ ਹਮਲਿਆਂ ਦੇ ਪਿਛੋਕੜ ਵਿਚ ਕੀਤੇ ਜਾ ਰਹੇ ਹਨ ਅਤੇ ਇਹਨਾਂ ਬਾਰੇ ਐਲਾਣ ਹੋਣ ਅਤੇ ਇਹਨਾਂ ਦੇ ਪੂਰਾ ਹੋਣ ਦੀ ਪੂਰਨ ਸੰਭਾਵਨਾ ਹੈ। |