ਕੇਂਦਰ ਸਰਕਾਰ ਨੇ ਬੱਜਟ ਤੋਂ ਪਹਿਲਾਂ ਪੈਟ੍ਰੋਲੀਅਮ ਉਤਪਾਦਾਂ ਦੇ ਦਾਮਾਂ 'ਚ ਵਾਧੇ ਦਾ ਐਲਾਣ ਕਰ ਦਿੱਤਾ ਹੈ।ਘੋਸ਼ਣਾ ਮੁਤਾਬਕ ਪੈਟ੍ਰੋਲ ਚਾਰ ਰੁੱਪਏ ਅਤੇ ਡੀਜ਼ਲ ਦੋ ਰੁੱਪਏ ਮਹਿੰਗਾ ਹੋਵੇਗਾ।
ਪੈਟ੍ਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਬੁੱਧਵਾਰ ਨੂੰ ਮੁੱਲ੍ਹ ਵਾਧੇ ਦੀ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਅੰਤਰਰਾਸ਼ਟਰੀ ਸਤਰ 'ਤੇ ਕੱਚੇ ਤੇਲ ਦੇ ਦਾਮਾਂ 'ਚ ਵਾਧੇ ਦੇ ਚੱਲਦੇ ਇਹ ਫ਼ੈਸਲਾ ਲਿਆ ਗਿਆ ਹੈ,ਹਾਲਾਂਕਿ ਉਨ੍ਹਾ ਨੇ ਕਿਹਾ ਹੈ ਕਿ ਕੈਰੋਸੀਨ ਅਤੇ ਰਸੋਈ ਗੈਸ ਦੇ ਭਾਅ ਨਹੀਂ ਵਧਾਏ ਗਏ ਹਨ।ਉਨ੍ਹਾ ਨੇ ਦੱਸਿਆ ਹੈ ਕਿ ਅੱਜ ਮੱਧ ਰਾਤੀ ਤੋਂ ਨਵੇਂ ਭਾਅ ਲਾਗੂ ਹੋ ਜਾਣਗੇ। |