ਰਾਜਧਾਨੀ ਦਿੱਲੀ 'ਚ ਮੌਸਮ ਉਦੋਂ ਖੁਸ਼ਗਵਾਰ ਹੋ ਗਿਆ,ਜਦੋਂ ਮਾਨਸੂਨ ਦੀ ਪਹਿਲੀ ਬਰਸਾਤ ਨਾਲ ਅੱਜ ਦੂਸਰੇ ਦਿਨ ਵੀ ਇੱਥੋਂ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
ਮੌਸਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਸਵੇਰੇ ਸਾਢੇ ਅੱਠ ਵੱਜੇ ਹੋਏ ਹਲਕੀ ਬੂੰਦਾਬਾਂਦੀ ਨਾਲ ਸ਼ਹਿਰ ਦੇ ਮੌਸਮ 'ਚ ਪਿੱਛਲੇ ਦਿਨ੍ਹੀ ਠੰਢਕ ਬਣੀ ਹੈ।ਇੱਥੇ 8.38 ਮਿਲੀਮੀਟਰ ਮੀਂਹ ਦਰਜ਼ ਕੀਤਾ ਗਿਆ।ਇਸ ਦੇ ਨਾਲ ਸ਼ਹਿਰ ਦਾ ਤਾਪਮਾਨ ਡਿੱਗਕੇ 25.1 ਡਿਗਰੀ ਸੈਲਸੀਅਸ ਪਹੁੰਚ ਗਿਆ,ਜੋ ਆਮ ਤੋਂ ਤਿੰਨ ਡਿਗਰੀ ਸੈਲਸੀਅਸ ਘੱਟ ਹੈ।
ਸੂਤਰਾਂ ਮੁਤਾਬਕ ਅਗਲੇ ਕੁੱਝ ਦਿਨ ਰਾਜਧਾਨੀ 'ਚ ਮੀਂਹ ਪੈਂਦਾ ਰਹੇਗਾ,ਜਿਸ ਨਾਲ ਮੌਸਮ 'ਚ ਠੰਢਕ ਬਰਕਰਾਰ ਰਹੇਗੀ।ਇਸ ਦੇ ਇਲਾਵਾ ਅਗਲੇ 24 ਘੰਟੇ 'ਚ ਇੱਥੇ ਹਲਕੇ ਬੱਦਲ ਛਾਏ ਰਹਿਣ ਅਤੇ ਹਨ੍ਹੇਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।ਇਸ ਵਿੱਚ ਮੌਸਮ ਵਿਭਾਗ ਨੇ ਭਾਰੀ ਮੀਂਹ ਹੋਣ ਦੀ ਸੰਭਾਵਨਾ ਜਤਾਈ ਹੈ।
|