ਰਿਲਾਇੰਸ ਇੰਡਸਟ੍ਰੀਜ ਦੇ ਪ੍ਰਮੁੱਖ ਮੁਕੇਸ਼ ਅੰਬਾਨੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਤੇ ਹੋਈ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਨੇਤਾ ਅਮਰ ਸਿੰਘ ਰਿਲਾਇੰਸ ਇੰਡਸਟ੍ਰੀਜ਼ ਦੇ ਤੇਲ ਕਾਰੋਬਾਰ ਤੇ ਵਿੰਡਫਾਲ ਪ੍ਰਾਫਿਟ ਟੈਕਸ 'ਡਬਲਿਉਪੀਟੀ' ਲਗਾਉਣ ਦੀ ਮੰਗ ਕਰ ਰਹੇ ਹਨ।
ਅੰਬਾਨੀ ਅੱਜ ਸਵੇਰੇ ਮੁੰਬਈ ਤੋਂ ਇੱਥੇ ਆਏ। ਉਹਨਾਂ ਨੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਦੀ ਸ਼ੁਰੂਆਤ ਕੀਤੀ।
ਉਹ ਡਬਲਿਉਪੀਟੀ ਦੇ ਆਰਥਿਕ ਰੂਪ ਨਾਲ ਤਰਕਸੰਗਤ ਨਾ ਹੋਣ ਦੇ ਬਾਰੇ ਵਿੱਚ ਆਪਣਾ ਵਿਚਾਰ ਰੱਖ ਰਹੇ ਹਨ।
|