ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੰਦੌਰ 'ਚ ਅਣਮਿੱਥੇ ਸਮੇਂ ਲਈ ਕਰਫਿਊ ਜਾਰੀ  Search similar articles
ਭਾਸ਼ਾ
ਫਿਰਕੂ ਹਿੰਸਾ ਦੀ ਅੱਗ ਵਿੱਚ ਝੁਲਸੇ ਇੰਦੌਰ ਵਿੱਚ ਲਗਾਤਾਰ ਵਿਗੜ੍ਹਦੇ ਹਾਲਾਤ ਦੇ ਮੱਦੇਨਜਰ ਪ੍ਰਸ਼ਾਸਨ ਨੇ ਕੱਲ੍ਹ ਸ਼ਹਿਰ ਦੇ ਸਾਰੇ ਥਾਣਾ ਖੇਤਰਾਂ ਵਿੱਚ ਅਣਮਿੱਥੇ ਸਮੇਂ ਦੇ ਲਈ ਕਰਫਿਊ ਲਗਾ ਦਿੱਤਾ।

ਵਰਨਣਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਅਮਰਨਾਥ ਸ਼੍ਰਾਈਨ ਬੋਰਡ ਤੋਂ ਜਮੀਨ ਵਾਪਸ ਲੈਣ ਦੇ ਵਿਰੋਧ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਰਤੀ ਜਨਤਾ ਪਾਰਟੀ ਨੇ ਦੇਸ਼ਭਰ ਵਿੱਚ ਪਿਛਲੀ ਤਿੰਨ ਜੁਲਾਈ ਨੂੰ ਬੰਦ ਦਾ ਸੱਦਾ ਦਿੱਤਾ ਸੀ।

ਇਸ ਦੌਰਾਨ ਇੰਦੌਰ ਵਿੱਚ ਭੜ੍ਹਕੀ ਫਿਰਕੂ ਹਿੰਸਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਵੀਹ ਲੋਕ ਜਖ਼ਮੀ ਹੋ ਗਏ।

ਸ਼ਹਿਰ ਵਿੱਚ ਸੰਵੇਦਨਸ਼ੀਲ ਮੰਨੇ ਜਾਣੇ ਵਾਲੇ ਖਜਰਾਨਾ ਪਢਰੀਨਾਥ, ਮਲਹਾਰਗੰਜ ਅਤੇ ਛੱਤਰੀਪੁਰਾ ਥਾਣਾ ਖੇਤਰਾਂ ਵਿੱਚ 3 ਜੁਲਾਈ ਨੂੰ ਅਣਮਿੱਥੇ ਦੇ ਲਈ ਕਰਫਿਊ ਲਗਾ ਦਿੱਤਾ ਸੀ, ਪਰੰਤੂ ਕੱਲ੍ਹ ਫਿਰ ਸ਼ਹਿਰ ਦੇ ਵਿੱਚ ਭੜ੍ਹਕੀ ਹਿੰਸਾ ਨੂੰ ਵੇਖਦਿਆਂ ਜਿਲ੍ਹਾ ਪ੍ਰਸ਼ਾਸਨ ਨੇ ਪੂਰੇ ਸ਼ਹਿਰ ਵਿੱਚ ਹੀ ਅਣਮਿੱਥੇ ਸਮੇਂ ਦੇ ਲਈ ਕਰਫਿਊ ਲਗਾ ਦਿੱਤਾ।

ਇਸ ਦਰਮਿਆਨ ਜਿਲ੍ਹਾ ਅਧਿਕਾਰੀ ਰਾਕੇਸ਼ ਸ਼੍ਰੀਵਾਸਤਵ ਨੇ ਭਾਸ਼ਾ ਨੂੰ ਦੱਸਿਆ ਕਿ ਸ਼ਹਿਰ ਦੇ ਸਾਰੇ ਥਾਣਾ ਖੇਤਰਾਂ ਵਿੱਚ ਅਣਮਿੱਥੇ ਸਮੇਂ ਦੇ ਲਈ ਕਰਫਿਊ ਲਗਾ ਦਿੱਤਾ ਗਿਆ ਹੈ।
ਹੋਰ ਵੀ
ਸ਼ਾਹਰੁਖ ਨੂੰ ਐਮਸੀਜੀਐਮ ਦਾ ਨੋਟਿਸ
ਇੰਦੌਰ ਦੰਗੇ:ਪੁਲਿਸ 'ਤੇ ਹੱਤਿਆ ਦਾ ਦੋਸ਼
ਸਿੱਖ 20 ਨੂੰ ਕਰਨਗੇ ਭੁੱਖ ਹੜਤਾਲ
ਭਾਰਤ ਵੱਲੋਂ ਸ਼ਕਤੀ ਪ੍ਰਯੋਗ ਦਾ ਵਿਰੋਧ
ਟਰੱਕ ਅਪ੍ਰੇਟਰਾਂ ਦੀ ਹੜਤਾਲ ਖਤਮ
ਪ੍ਰਣਬ ਮੁਖਰਜੀ ਮਾਫੀ ਮੰਗਣ: ਸਿੱਧੂ