ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੰਦੌਰ ਦੰਗੇ:ਪੁਲਿਸ 'ਤੇ ਹੱਤਿਆ ਦਾ ਦੋਸ਼  Search similar articles
ਭਾਸ਼ਾ
ਫਿਰਕੂ ਹਿੰਸਾ ਦੀ ਅੱਗ ਵਿੱਚ ਝੁਲਸੇ ਇੰਦੌਰ ਵਿੱਚ ਤਿੰਨ ਪੁਲਿਸ ਕਰਮੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਸੂਤਰਾਂ ਨੇ ਕਿਹਾ ਕਿ ਸ਼ਹਿਰ ਦੇ ਸਦਰ ਬਜ਼ਾਰ ਥਾਣਾ ਖੇਤਰ ਜੂਨਾ ਰਿਸਾਲਾ ਇਲਾਕੇ ਵਿੱਚ ਚਾਰ ਜੁਲਾਈ ਨੂੰ ਹਿੰਸਾ ਦੌਰਾਨ ਰਿਜਵਾਨ ਰਹਿਮਾਨ '19' ਅਤੇ ਜੀਸ਼ਾਨ '20' ਦੀ ਮੌਤ ਹੋ ਗਈ ਸੀ।

ਸੂਤਰਾਂ ਦੇ ਅਨੁਸਾਰ ਰਿਜਵਾਨ ਅਤੇ ਜੀਸ਼ਾਨ ਦੇ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਇਹਨਾਂ ਦੀ ਮੌਤ ਪੁਲਿਸ ਅਧਿਕਾਰੀ ਨੀਰਜ ਯਸ਼ਵੰਤ ਅਤੇ ਜਤਿੰਦਰ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ ਹੋਈ।

ਸੂਤਰਾਂ ਨੇ ਦੱਸਿਆ ਕਿਹਾ ਕਿ ਤਿੰਨਾਂ ਪੁਲਿਸ ਕਰਮੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਵਰਨਣਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਅਮਰਨਾਥ ਸ਼ਾਈਨ ਬੋਰਡ ਤੋਂ ਜਮੀਨ ਵਾਪਸ ਲੈਣ ਦੇ ਵਿਰੋਧ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਭਰ ਵਿੱਚ ਤਿੰਨ ਜੁਲਾਈ ਨੂੰ ਬੰਦ ਦਾ ਸੱਦਾ ਦਿੱਤਾ ਸੀ।

ਇੰਦੌਰ ਵਿੱਚ ਬੰਦ ਜ਼ਬਰਦਸਤੀ ਲਾਗੂ ਕਰਵਾਉਣ ਦੀ ਕੋਸ਼ਿਸ਼ ਤੋਂ ਬਾਅਦ ਭੜਕੀ ਫਿਰਕੂ ਹਿੰਸੂ ਵਿੱਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ।
ਹੋਰ ਵੀ
ਸਿੱਖ 20 ਨੂੰ ਕਰਨਗੇ ਭੁੱਖ ਹੜਤਾਲ
ਭਾਰਤ ਵੱਲੋਂ ਸ਼ਕਤੀ ਪ੍ਰਯੋਗ ਦਾ ਵਿਰੋਧ
ਟਰੱਕ ਅਪ੍ਰੇਟਰਾਂ ਦੀ ਹੜਤਾਲ ਖਤਮ
ਪ੍ਰਣਬ ਮੁਖਰਜੀ ਮਾਫੀ ਮੰਗਣ: ਸਿੱਧੂ
'ਭਾਰਤ ਬੰਦ' ਨੂੰ ਆਰਐਸਐਸ ਦਾ ਸਮਰਥਨ
ਬੰਦ ਦਾ ਦੇਸ਼ ਭਰ 'ਚ ਵਿਆਪਕ ਅਸਰ