ਭਾਰਤ ਅਤੇ ਮਿਸਰ ਨੇ ਪੱਛਮ ਏਸ਼ੀਆ ਵਿੱਚ ਸ਼ਾਂਤੀ ਪ੍ਰਕਿਰਿਆ ਨੂੰ ਤੇਜ਼ ਕਰਨ ਤੇ ਜੋਰ ਦਿੰਦੇ ਹੋਏ ਇਸ ਖੇਤਰ ਵਿੱਚ ਹਿੰਸਾ ਅਤੇ ਬਲ ਪ੍ਰਯੋਗ ਦਾ ਵਿਰੋਧ ਕੀਤਾ ਹੈ।
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਤਿੰਨ ਦਿਨਾਂ ਮਿਸਰ ਯਾਤਰਾ ਵਿੱਚ ਇੱਥੋਂ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਫਲਸਤੀਨ ਦੀ ਜਨਤਾ ਦੇ ਪ੍ਰਤੀ ਭਾਰਤ ਦੇ ਸਮਰਥਨ ਨੂੰ ਦੁਹਰਾਇਆ।
ਮੁਖਰਜੀ ਨੇ ਰਾਸ਼ਟਰਪਤੀ ਹੋਸਨੀ ਮੁਬਾਰਕ ਅਤੇ ਵਿਦੇਸ਼ ਮੰਤਰੀ ਅਹਿਮਦ ਮਕੁਲਕਈਤ ਨਾਲ ਦੋਪੱਖੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।
ਦੋਵੇਂ ਦੇਸ਼ਾਂ ਨੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਅਤੇ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਚਿੰਤਾ ਪ੍ਰਗਟ ਕਰਦੇ ਹੋਏ ਸੁਧਾਰਾਤਮਕ ਹੱਲ ਕਰਨ ਤੇ ਜੋਰ ਦਿੱਤਾ, ਤਾਂ ਕਿ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦੀ ਅਰਥ ਵਿਵਸਥਾ ਤੇ ਬੁਰਾ ਅਸਰ ਨਾ ਪਵੇ।
ਮੁਖਰਜੀ ਨੇ ਅਰਬ ਲੀਗ ਦੇ ਮੁੱਖ ਸਕੱਤਰ ਅਮਰਮੂਸਾ ਨਾਲ ਵਿਚਾਰ ਵਟਾਂਦਰਾ ਕੀਤਾ।
|