ਟਰਾਂਸਪੋਰਟਰਾਂ ਅਤੇ ਸਰਕਾਰ ਦਰਮਿਆਨ ਦਸ ਘੰਟੇ ਤੱਕ ਚੱਲੀ ਮੈਰਾਥਨ ਬੈਠਕ ਵਿੱਚ ਹੋਏ ਸਮਝੌਤੇ ਤੋਂ ਬਾਅਦ ਟਰੱਕ ਮਾਲਕਾਂ ਨੇ ਤਿੰਨ ਦਿਨ ਤੋਂ ਚੱਲੀ ਆ ਰਹੀ ਆਪਣੀ ਹੜਤਾਲ ਵਾਪਸ ਲੈ ਲਈ।
ਟਰੱਕ ਅਪਰੇਟਰ ਟੋਲ ਟੈਕਸ ਵਿੱਚ ਹੋਏ ਵਾਧੇ ਨੂੰ ਵਾਪਸ ਲੈਣ, ਗੈਰ ਬ੍ਰਾਂਡ ਵਾਲੇ ਡੀਜ਼ਲ ਦੀ ਉੱਪਲਬਧਾ ਅਤੇ ਰਾਜ ਮਾਰਗਾਂ ਤੇ ਸਪੀਡ ਗਵਰਨਰਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ 'ਏਆਈਐਮਟੀਸੀ' ਦੇ ਪ੍ਰਮੁੱਖ ਚਰਨ ਸਿੰਘ ਲੋਹਾਰਾ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸੇਵਾ ਕਰ ਸਬੰਧੀ ਸਾਡੇ ਮੁੱਦੇ ਸੁਲਝ ਗਏ ਹਨ।
ਉਹਨਾਂ ਨੇ ਕਿਹਾ ਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ, ਰੋਡ ਟਰਾਂਸਪੋਰਟ ਅਤੇ ਰਾਜ ਮਾਰਗ ਵਿਭਾਗ ਅਤੇ ਹੋਰ ਸਰਕਾਰੀ ਅਧਿਕਾਰੀਆਂ ਅਤੇ ਏਆਈਐਮਟੀਸੀ ਦੇ ਛੇ ਮੈਂਬਰਾਂ ਦੀ ਇੱਕ ਸਮਿਤੀ ਟੋਲ ਸਬੰਧਿਤ ਮੁੱਦਿਆਂ ਤੇ ਗੌਰ ਕਰੇਗੀ।
|