ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੰਦ ਦਾ ਦੇਸ਼ ਭਰ 'ਚ ਵਿਆਪਕ ਅਸਰ  Search similar articles
ਦੇਸ਼ ਦੇ ਕਈ ਹਿੱਸਿਆਂ 'ਚ ਤੋੜ ਫੋੜ
ਵੈਬ ਦੁਨੀਆ
B.MahajanWD
ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਵੀਐਚਪੀ ਦੇ ਭਾਰਤ ਬੰਦ ਦੇ ਸੱਦੇ ਦਾ ਦੇਸ਼ ਭਰ ਵਿੱਚ ਵਿਆਪਕ ਅਸਰ ਦਿਖਾਈ ਦੇ ਰਿਹਾ ਹ। ਦਿੱਲੀ, ਮੁੰਬਈ, ਗਾਂਧੀਨਗਰ, ਉਜੈਨ ਅਤੇ ਸੂਰਤ ਆਦਿ ਸਥਾਨਾਂ ਤੇ ਬੰਦ ਸਮਰਥਕਾਂ ਨੇ ਜੋਰਦਾਰ ਦਿਖਾਵਾ ਕੀਤਾ। ਦਿੱਲੀ ਵਿੱਚ ਕਈ ਰਸਤਿਆਂ ਤੇ ਚੱਕਾ ਜਾਮ ਕੀਤਾ ਗਿਆ ਹੈ।

ਅੰਮ੍ਰਿਤਸਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕਈ ਥਾਂਈ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀ ਬਜ਼ਾਰਾਂ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਪ੍ਰਦਰਸ਼ਨਕ ਕਰ ਰਹੇ ਸਨ। ਕਈ ਥਾਈਂ ਅੱਗਜਣੀ ਦੀਆਂ ਘਟਨਾਵਾਂ ਵੀ ਹੋਈਆਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਰੇਲ ਗੱਡੀਆਂ ਵੀ ਰੋਕੀਆਂ ਗਈਆਂ।

ਲੁਧਿਆਣਾ-ਚੰਡੀਗੜ੍ਹ ਹਾਈਵੇ ਤੇ ਵੀ ਰਸਤਾ ਜਾਮ ਕੀਤਾ ਗਿਆ ਹੈ। ਕਈ ਸ਼ਹਿਰਾਂ ਵਿੱਚ ਗੱਡੀਆਂ ਵੀ ਰੋਕੀਆਂ ਜਾ ਰਹੀਆਂ ਹਨ। ਚੰਡੀਗੜ੍ਹ ਵਿੱਚ ਪੁਲਿਸ ਨੇ ਭੀੜ ਨੂੰ ਖਦੇੜਣ ਲਈ ਲਾਠੀਚਾਰਜ ਵੀ ਕੀਤਾ, ਜਿਸ ਨਾਲ ਸ਼ਹਿਰ ਵਿੱਚ ਤਨਾਅ ਦੀ ਸਥਿੱਤੀ ਹੈ। ਇੱਥੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਮੁੰਬਈ ਵਿੱਚ ਵੀ ਬੰਦ ਸਮਰਥਕਾਂ ਨੇ ਕਾਫੀ ਹੰਗਾਮ ਮਚਾਇਆ ਅਤੇ ਕਈ ਥਾਈਂ ਧੱਕੇ ਨਾਲ ਦੁਕਾਨਾਂ ਬੰਦ ਕਰਵਾਈਆਂ। ਵੇਸਟਰਨ ਐਕਸਪ੍ਰੈਸ ਹਾਈਵੇ ਵੀ ਜਾਮ ਕੀਤਾ ਗਿਆ ਹੈ।

ਵੱਖ ਵੱਖ ਸੰਗਠਨਾਂ ਦੇ ਵਰਕਰ ਦੋਪਹੀਆ ਵਾਹਨਾਂ ਤੇ ਸਵਾਰ ਹੋ ਕੇ ਦੁਕਾਨਾਂ ਬੰਦ ਕਰਵਾਉਂਦੇ ਦੇਖੇ ਗਏ, ਜਿਸ ਨਾਲ ਕਿਤੇ ਕਿਤੇ ਝਗੜੇ ਦੀ ਸਥਿਤੀ ਵੀ ਬਣ। ਦੇਸ਼ ਭਰ ਵਿੱਚ ਬੰਦ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ।
ਹੋਰ ਵੀ
ਅੱਠ ਫੀਸਦੀ ਰਹਿ ਸਕਦੀ ਹੈ ਵਿਕਾਸ ਦਰ
ਅਗਲਾ ਰੇਲ ਬਜ਼ਟ ਮੈਂ ਹੀ ਪੇਸ਼ ਕਰਾਂਗਾ:ਲਾਲੂ
ਪਵਾਰ ਨੇ ਪ੍ਰਣਬ ਨਾਲ ਮੁਲਾਕਾਤ ਕੀਤੀ
ਟਰੱਕਾਂ ਦੀ ਦੇਸ਼ਵਿਆਪੀ ਹੜਤਾਲ ਸ਼ੁਰੂ
ਪ੍ਰਣਬ ਮੁਖਰਜੀ ਮਿਸਰ ਯਾਤਰਾ ਤੇ ਰਵਾਨਾ
ਜੰਮੂ ਕਸ਼ਮੀਰ 'ਚ ਦੋ ਅੱਤਵਾਦੀ ਢੇਰ