ਟੋਲ ਟੈਕਸ ਨੂੰ ਸਮਾਪਤ ਕਰਨ ਅਤੇ ਡੀਜ਼ਲ ਤੇ ਲੱਗਣ ਵਾਲੇ ਕਰ ਨੂੰ ਰੇਸ਼ਨਲ ਬਨਾਉਣ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਟਰੱਕ ਚਾਲਕ ਬੁੱਧਵਾਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲੇ ਗਏ ਹਨ।
ਸਮੂਹ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ (ਏਆਈਐਮਟੀਸੀ) ਦੀ ਅਗਵਾਈ ਵਿੱਚ ਹੜਤਾਲ ਬੁੱਧਵਾਰ ਨੂੰ ਸਵੇਰੇ ਸ਼ੁਰੂ ਹੋਈ। ਏਆਈਐਮਟੀਸੀ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਸਾਰੇ ਰਾਜਾਂ ਦੇ ਟਰਾਂਸਪੋਰਟ ਐਸੋਸੀਏਸ਼ਨਾਂ ਦਾ ਸਮਰਥਨ ਪ੍ਰਾਪਤ ਹੈ, ਜਿਸਦੇ ਅਧੀਨ ਲੱਗਭਗ 48 ਲੱਖ ਟਰੱਕ ਆਉਂਦੇ ਹਨ।
ਟਰਾਂਸਪੋਰਟਰਾਂ ਦੇ ਪ੍ਰਮੁੱਖ ਸੰਗਠਨ ਨੇ ਆਪਣੀਆਂ ਮੰਗਾਂ ਨੂੰ ਸੁਲਝਾਉਣ ਦੇ ਲਈ ਕੇਂਦਰੀ ਰਾਜ ਮਾਰਗ ਸੜਕ ਟਰਾਂਸਪੋਰਟ ਮੰਤਰੀ ਟੀਆਰ ਬਾਲੂ ਨਾਲ ਅੱਜ ਸਵੇਰੇ ਗੱਲਬਾਤ ਕੀਤੀ। ਏਆਈਐਮਟੀਸੀ ਦੇ ਪ੍ਰਮੁੱਖ ਚਰਨ ਸਿੰਘ ਲੋਹਾਰਾ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰੱਖਾਂਗੇ।
ਵਰਨਣਯੋਗ ਹੈ ਕਿ ਮੰਗਲਵਾਰ ਨੂੰ ਲੋਹਾਰਾ ਨੇ ਕਿਹਾ ਸੀ ਕਿ ਟਰੱਕ ਮਾਲਿਕ ਚਾਹੁੰਦੇ ਹਨ ਕਿ ਡੀਜ਼ਲ ਤੇ ਕਰ ਨੂੰ ਬਦਲ ਕੇ ਪ੍ਰਤੀਲੀਟਰ ਈਂਧਣ ਤੇ ਨਿਰਧਾਰਿਤ ਦਰ ਨਾਲ ਕਰ ਲਗਾਇਆ ਜਾਵੇ।
ਏਐਮਾਆਈਟੀਸੀ ਨੇ ਸਰਕਾਰ ਤੇ ਕਥਿੱਤ ਤੌਰ ਤੇ ਅਰੋਪ ਲਗਾਇਆ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਦਾ ਲਾਭ ਉਠਾ ਰਹੀ ਹੈ ਅਤੇ ਟਰੱਕਾਂ ਵਾਲਿਆਂ ਤੇ ਜਿਆਦਾ ਮੁੱਲ ਵਾਲੇ ਪ੍ਰੀਮੀਅਮ ਡੀਜ਼ਲ ਨੂੰ ਖਰੀਦਣ ਦਾ ਦਬਾਅ ਵੀ ਬਣਾ ਰਹੀ ਹੈ।
|