ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਭਾਰਤ ਅਤੇ ਮਿਸਰ ਦੇ ਪ੍ਰੰਪਰਾਗਤ ਦੋਸਤਾਨਾ ਸਬੰਧਾਂ ਨੂੰ ਵਧਾਉਣ ਅਤੇ ਪੱਛਮ ਏਸ਼ੀਆ ਦੇ ਘਟਨਾਕ੍ਰਮ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਤਿੰਨ ਦਿਨ ਦੀ ਯਾਤਰਾ ਤੇ ਕਾਹਿਰਾ ਰਵਾਨਾ ਹੋ ਗਏ।
ਪੱਛਮ ਏਸ਼ੀਆ ਵਿੱਚ ਇਜ਼ਰਾਈਲ ਅਤੇ ਸੀਰੀਆ ਅਤੇ ਇਜ਼ਰਾਈਲ ਅਤੇ ਫਿਲਸਤੀਨ ਦਰਮਿਆਨ ਚੱਲ ਰਹੀ ਸ਼ਾਂਤੀ ਗੱਲਬਾਤ ਦਾ ਭਾਰਤ ਨੇ ਸਮਰਥਨ ਕੀਤਾ ਹੈ ਅਤੇ ਉਹ ਇਸ ਖੇਤਰ ਦੇ ਦੇਸ਼ ਵਿਵਾਦਾਂ ਨੂੰ ਸੁਲਝਾਉਣ ਵਿੱਚ ਭਾਰਤ ਨੂੰ ਚੇਤੰਨ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ।
ਹਾਲ ਹੀ ਵਿੱਚ ਭਾਰਤ ਯਾਤਰਾ ਤੇ ਆਏ ਸੀਰੀਆ ਦੇ ਰਾਸ਼ਟਰਪਤੀ ਬਰਾਰ ਅਲ ਅਮਦ ਨੇ ਭਾਰਤ ਨੂੰ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਨ ਲਈ ਵੀ ਕਿਹਾ ਸੀ। ਮੁਖਰਜੀ ਦੀ ਯਾਤਰਾ ਭਾਰਤ ਅਤੇ ਮਿਸਰ ਦਰਮਿਆਨ ਵੱਧਦੇ ਵਪਾਰਕ ਸਬੰਧਾਂ ਲਈ ਵੀ ਮਹੱਤਵਪੂਰਣ ਹੈ।
ਪਿਛਲੇ ਸੱਤ ਸਾਲ ਵਿੱਚ ਭਾਰਤ ਦੇ ਕਿਸੇ ਵਿਦੇਸ਼ ਮੰਤਰੀ ਦੀ ਇਸ ਪਹਿਲੀ ਮਿਸਰ ਯਾਤਰਾ ਦੇ ਦੌਰਾਨ ਮੁਖਰਜੀ ਉੱਥੋਂ ਦੇ ਵਿਦੇਸ਼ ਮੰਤਰੀ ਅਹਿਮਦ ਅਬੁਲ ਗੇਈਤ ਦੇ ਨਾਲ ਪੱਛਮ ਏਸ਼ੀਆ ਸਮੇਤ ਵੱਖ ਵੱਖ ਅੰਤਰਰਾਸ਼ਟਰੀ ਮੁੱਦਿਆਂ ਅਤੇ ਦੋਪੱਖੀ ਸਬੰਧਾਂ ਤੇ ਚਰਚਾ ਕਰਨਗੇ। ਵਰਨਣਯੋਗ ਹੈ ਕਿ ਇਸਰਾਈਲ ਅਤੇ ਹਮਾਸ ਦਰਮਿਆਨ ਹਾਲ ਹੀ ਵਿੱਚ ਹੋਇਆ ਯੁੱਧ ਵਿਰਾਮ ਮਿਸਰ ਦੀ ਵਿਚੋਲਗੀ ਦਾ ਹੀ ਨਤੀਜਾ ਸੀ।
|