ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੰਮੂ ਕਸ਼ਮੀਰ 'ਚ ਦੋ ਅੱਤਵਾਦੀ ਢੇਰ  Search similar articles
ਵਾਰਤਾ
ਜੰਮੂ ਕਸ਼ਮੀਰ ਵਿੱਚ ਮੰਗਲਵਾਰ ਦੀ ਰਾਤ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਈ ਮੁੱਠਭੇੜ ਵਿੱਚ ਸੈਨਾ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਅਤੇ ਦੋ ਘੁਸਪੈਠੀਏ ਮਾਰੇ ਗਏ।

ਇੱਕ ਹੋਰ ਘਟਨਾ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਇੱਕ ਠਿਕਾਣੇ ਦਾ ਪਤਾ ਲਗਾ ਕੇ ਉੱਥੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਕੀਤ।

ਅਧਿਕਾਰਿਕ ਸੂਤਰਾਂ ਨੇ ਇੱਥੇ ਦੱਸਿਆ ਕਿ ਕਰਨਾਹ ਸੈਕਟਰ ਦੇ ਨੇੜੇ ਰੋਸ਼ੀ ਪੋਸਟ ਤੇ ਨਿਯੰਤਰਣ ਰੇਖਾ ਦੇ ਨੇੜੇ ਕੁੱਝ ਘੁਸਪੈਠੀਆਂ ਨੂੰ ਭਾਰਤੀ ਸੀਮਾ ਵਿੱਚ ਘੁਸਦੇ ਦੇਖ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੁਕਣ ਦੀ ਚਿਤਾਵਨੀ ਦਿੱਤੀ।

ਪਰ ਉਹਨਾਂ ਨੇ ਇਸਨੂੰ ਅਣਸੁਣਿਆ ਕਰਕੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿੱਚ ਦੋ ਅੱਤਵਾਦੀ ਢੇਰ ਹੋ ਗਏ ਇਸ ਮੁੱਠਭੇੜ ਵਿੱਚ ਸੈਨਾ ਦਾ ਇੱਕ ਸੂਬੇਦਾਰ ਸ਼ਹੀਦ ਹੋ ਗਿਆ। ਅੱਤਵਾਦੀਆਂ ਦੇ ਕੋਲੋਂ ਇੱਕ ਏਕੇ 47 ਰਾਈਫਲ ਅਤੇ ਹੋਰ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਹੋਇਆ।

ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜੰਮੂ ਖੇਤਰ ਵਿੱਚ ਪੁੰਛ ਜਿਲ੍ਹੇ ਦੇ ਢੇਲਰਾ ਵਿੱਚ ਅੱਤਵਾਦੀਆਂ ਦੇ ਇੱਕ ਠਿਕਾਣੇ ਦਾ ਪਰਦਾਫਾਸ਼ ਕਰਕੇ ਅੱਠ ਹੱਥਗੋਲੇ, ਗੋਲਾ ਬਰੂਦ, ਚਾਰ ਮੈਗਜ਼ੀਨ, 600 ਗੋਲੀਆਂ, ਇੱਕ ਐਂਟੀਨਾ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਇਸ ਦੌਰਾਨ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਹੋਰ ਵੀ
ਪ੍ਰਣਬ ਮੁਖਰਜੀ ਮਿਸਰ ਦੀ ਯਾਤਰਾ 'ਤੇ ਰਵਾਨਾ
ਉੱਤਰ ਪ੍ਰਦੇਸ਼ 'ਚ ਗਹਿਰਾਇਆ ਬਿਜਲੀ ਸੰਕਟ
ਦੇਸ਼ ਦੇ 54 ਡਾਕਟਰਾਂ ਨੂੰ ਡਾ.ਬੀਸੀ ਰਾਏ ਪੁਰਸਕਾਰ
ਏਆਈਈਈਈ ਪ੍ਰੀਖਿਆ ਅਗਲੇ ਸਾਲ 26 ਅਪ੍ਰੈਲ ਨੂੰ
ਸਰਕਾਰ ਪੂਰਾ ਕਰੇ ਕਾਰਜਕਾਲ:ਕਾਂਗਰਸ
ਸਪਾ ਦਾ ਕੋਈ ਰਾਜਨੀਤਿਕ ਦੁਸ਼ਮਣ ਨਹੀਂ ਹੈ: ਮੁਲਾਇਮ