ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰਣਬ ਮੁਖਰਜੀ ਮਿਸਰ ਦੀ ਯਾਤਰਾ 'ਤੇ ਰਵਾਨਾ  Search similar articles
ਵਾਰਤਾ
ਵਿਦੇਸ਼ਮੰਤਰੀ ਪ੍ਰਣਬ ਮੁਖਰਜੀ ਭਾਰਤ ਅਤੇ ਮਿਸਰ ਦੇ ਪਰੰਪਰਾਗਤ ਮੈਤਰੀਪੂਰਣ ਸਬੰਧਾਂ ਨੂੰ ਵਿਸਤਾਰ ਦੇਣ ਅਤੇ ਪੱਛਮੀ ਏਸ਼ੀਆ ਦੇ ਘਟਨਾਕ੍ਰਮ 'ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਤਿੰਨ ਦਿਨ ਦੀ ਯਾਤਰਾ 'ਤੇ ਅੱਜ ਕਾਹਿਰਾ ਰਵਾਨਾ ਹੋਏ।

ਪੱਛਮੀ ਏਸ਼ੀਆ 'ਚ ਇਜਰਾਈਲ ਸੀਰੀਆ ਅਤੇ ਇਜਰਾਇਲ ਅਤੇ ਫਿਲਸਤੀਨ ਦੇ ਵਿੱਚ ਚੱਲ ਰਹੀ ਸ਼ਾਂਤੀਵਾਰਤਾਵਾਂ ਦਾ ਭਾਰਤ ਨੇ ਸਮੱਰਥਨ ਕੀਤਾ ਹੈ ਅਤੇ ਇਸ ਖੇਤਰ ਦੇ ਦੇਸ਼ ਵਿਵਾਦਾਂ ਨੂੰ ਸੁਲਝਾਉਣ 'ਚ ਭਾਰਤ ਤੋਂ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦੇ ਰਹੇ ਹ।ਹਾਲ 'ਚ ਭਾਰਤ ਯਾਤਰਾ 'ਤੇ ਆਏ ਸੀਰੀਆ ਦੇ ਰਾਸ਼ਟਰਪਤੀ ਬਰਾਰ ਅਲ ਅਮਦ ਨੇ ਭਾਰਤ ਤੋਂ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਸੀ।

ਸ਼੍ਰੀ ਮੁਖਰਜ਼ੀ ਦੀ ਯਾਤਰਾ ਭਾਰਤ ਅਤੇ ਮਿਸਰ ਵਿੱਚ ਵੱਧਦੇ ਵਪਾਰ ਸਬੰਧਾਂ ਦੇ ਪਰਿਪੇਖ 'ਚ ਵੀ ਮਹੱਤਵਪੂਰਣ ਹ।ਪਿੱਛਲੇ ਸੱਤ ਸਾਲਾਂ 'ਚ ਭਾਰਤ ਦੇ ਕਿਸੇ ਵਿਦੇਸ਼ ਮੰਤਰੀ ਦੀ ਇਸ ਪਹਿਲੀ ਮਿਸਰ ਯਾਤਰਾ ਦੌਰਾਨ ਸ਼੍ਰੀ ਮੁਖਰਜ਼ੀ ਉੱਥੋਂ ਦੇ ਵਿਦੇਸ਼ ਮੰਤਰੀ ਅਹਿਮਦ ਅਬੁਲ ਗੇਈਤ ਦੇ ਨਾਲ ਪੱਛਮੀ ਏਸ਼ੀਆ ਸਮੇਤ ਵਿਭਿੰਨ ਅੰਤਰਰਾਸ਼ਟਰੀ ਮੁੱਦਿਆਂ ਅਤੇ ਦੋ ਪੱਖੀ ਸਬੰਧਾਂ 'ਤੇ ਚਰਚਾ ਕਰਨਗ।ਇੱਥੇ ਵਰਨਣਯੋਗ ਹੈ ਕਿ ਇਜ਼ਰਾਇਲ ਅਤੇ ਹਮਾਸ ਵਿੱਚ ਹਾਲ 'ਚ ਹੋਇਆ ਯੁੱਧਵਿਰਾਮ ਮਿਸਰ ਦੀ ਮੱਧਸਥਤਾ ਦਾ ਹੀ ਨਤੀਜਾ ਸੀ।

ਵਿਦੇਸ਼ ਵਿਭਾਗ ਦੇ ਬਿਆਨ ਅਨੁਸਾਰ ਭਾਰਤ ਅਤੇ ਮਿਸਰ ਵਿੱਚ ਆਰਥਿਕ ਅਤੇ ਵਣਜ ਸਹਿਯੋਗ ਹਾਲ ਦੇ ਸਾਲਾਂ 'ਚ ਵਧਿਆ ਹ।ਮਿਸਰ 'ਚ ਭਾਰਤੀ ਨਿਵੇਸ਼ 75 ਕਰੋੜ ਤੋਂ ਵੱਧ ਕੇ 2010 ਤੱਕ ਦੋ ਅਰਬ ਡਾਲਰ ਹੋ ਜਾਣ ਦੀ ਆਸ਼ਾ ਹ।ਵਿਸ਼ਵ ਦੇ ਅਨੇਕ ਦੇਸ਼ਾਂ ਦੇ ਰਾਜਨੇਤਾ ਅਗਲੇ ਸਾਲ ਜੁਲਾਈ 'ਚ ਮਿਸਰ 'ਚ ਜੁੱਟਣਗੇ,ਜਦੋਂ ਉੱਥੇ 15ਵਾਂ ਗੁੱਟ ਨਿਰਪੇਖ ਸਿਖਰ ਸੰਮੇਲਨ ਆਯੋਜਤ ਹੋਵੇਗਾ।
ਹੋਰ ਵੀ
ਉੱਤਰ ਪ੍ਰਦੇਸ਼ 'ਚ ਗਹਿਰਾਇਆ ਬਿਜਲੀ ਸੰਕਟ
ਦੇਸ਼ ਦੇ 54 ਡਾਕਟਰਾਂ ਨੂੰ ਡਾ.ਬੀਸੀ ਰਾਏ ਪੁਰਸਕਾਰ
ਏਆਈਈਈਈ ਪ੍ਰੀਖਿਆ ਅਗਲੇ ਸਾਲ 26 ਅਪ੍ਰੈਲ ਨੂੰ
ਸਰਕਾਰ ਪੂਰਾ ਕਰੇ ਕਾਰਜਕਾਲ:ਕਾਂਗਰਸ
ਸਪਾ ਦਾ ਕੋਈ ਰਾਜਨੀਤਿਕ ਦੁਸ਼ਮਣ ਨਹੀਂ ਹੈ: ਮੁਲਾਇਮ
ਸਾਬਕਾ ਪ੍ਰਧਾਨਮੰਤਰੀ ਦੀ ਆ ਰਹੀ ਹੈ ਸਕ੍ਰੈਪਬੁੱਕ