ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਾਟਿਲ ਦਾ ਨਾਗਾਲੈਂਡ ਦੌਰਾ ਕੱਲ ਤੋਂ
ਵਾਰਤਾ
ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਜੋ ਦੋ ਪੂਰਵ ਉੱਤਰ ਰਾਜਾਂ ਦੇ ਦੌਰੇ ਤੇ ਹਨ ਕੱਲ ਇੱਥੇ ਇੱਕ ਦਿਨ ਦੇ ਨਾਗਾਲੈਂਡ ਦੌਰੇ ਦੀਮਾਪੁਰ ਆਉਣਗੇ।

ਅਧਿਕਾਰਿਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਸ਼੍ਰੀ ਪਾਟਿਲ ਕੱਲ ਸਵੇਰੇ ਸ਼ਿਲਾਂਗ ਤੋਂ ਹੈਲੀਕਾਪਟਰ ਦੁਆਰਾ ਆਉਣਗੇ। ਇੱਥੇ ਉਹ ਸੈਨਾ ਅਤੇ ਅਸਮ ਰਾਈਫਲਸ ਦੇ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਸੁਰੱਖਿਆ ਪਰਿਸ਼ਦ ਦੀ ਸਮੀਖਿਆ ਕਰਨਗੇ।

ਉਹ ਦੀਮਾਪੁਰ ਦੇ ਸੁਖੋਵੀ ਵਿੱਚ ਅਸਮ ਰਾਈਫਲਸ ਦੇ ਜਵਾਨਾਂ ਦੀ ਪਰੇਡ ਦਾ ਜ਼ਾਇਜਾ ਲੈਣਗੇ ਅਤੇ ਉਹਨਾਂ ਨੂੰ ਸੰਬੋਧਿਤ ਕਰਨਗੇ।

ਸ਼੍ਰੀ ਪਾਟਿਲ ਇਸ ਤੋਂ ਬਾਅਦ ਕੋਹਿਮਾ ਦੇ ਲਈ ਰਵਾਨਾ ਹੋਣਗੇ ਜਿੱਥੇ ਉਹ ਨਾਗਾਲੈਂਡ ਦੇ ਰਾਜਪਾਲ ਕੇ ਸ਼ੰਕਰਨਰਾਇਣਨ ਅਤੇ ਮੁੱਖ ਮੰਤਰੀ ਨੇਫਿਓ ਰਿਓ ਨਾਲ ਮੁਲਾਕਾਤ ਕਰਕੇ ਰਾਜ ਦੀ ਵਰਤਮਾਨ ਸਥਿਤੀ ਤੇ ਗੱਲਬਾਤ ਕਰਨਗੇ। ਸ਼੍ਰੀ ਪਾਟਿਲ ਕੱਲ ਨਵੀਂ ਦਿੱਲੀ ਰਵਾਨਾ ਹੋ ਜਾਣਗੇ।
ਹੋਰ ਵੀ
ਅੱਤਵਾਦੀਆਂ ਦੇ ਅੱਡੇ ਤੋਂ ਹਥਿਆਰ ਬਰਾਮਦ
ਮਾਧੁਰੀ ਦੀ ਫ਼ਿਲਮਾਂ 'ਚ ਕੰਮ ਕਰਨ ਦੀ ਯੋਜਨਾ ਨਹੀਂ
ਅੰਗਹੀਣਾਂ ਲਈ ਸਿੱਖਿਆ ਨਿਯਮ 'ਚ ਸ਼ੋਧ
ਵਿਆਹ ਦੇ ਝਾਂਸੇ 'ਚ ਵਕੀਲ ਦਾ ਯੌਨ ਸ਼ੋਸ਼ਨ
ਹਨ੍ਹੇਰੀ ਅਤੇ ਮੀਂਹ ਨਾਲ 4 ਮਰੇ:16 ਜ਼ਖਮੀ
ਰਾਮਦਾਸ ਫ਼ਿਲਮ ਉਦਯੋਗ ਨੂੰ ਨਿਸ਼ਾਨਾ ਨਾ ਬਣਾਉ:ਅਮਿਤਾਭ