ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਤਵਾਦੀਆਂ ਦੇ ਅੱਡੇ ਤੋਂ ਹਥਿਆਰ ਬਰਾਮਦ
ਭਾਸ਼ਾ
ਸੁਰੱਖਿਆ ਬਲਾਂ ਨੇ ਡੋਡਾ ਜਿਲ੍ਹੇ ਵਿੱਚ ਅੱਤਵਾਦੀਆਂ ਦੇ ਲੁਕਣ ਦੇ ਠਿਕਾਣੇ ਨੂੰ ਨਸ਼ਟ ਕਰਦੇ ਹੋਏ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ।

ਇੱਕ ਗੁਪਤ ਸੂਚਨਾ ਦੇ ਆਧਾਰ ਤੇ ਰਾਸ਼ਟਰੀ ਰਾਈਫਲ ਦੇ ਜਵਾਨਾਂ ਅਤੇ ਪੁਲਿਸ ਨੇ ਜਿਲ੍ਹੇ ਦੇ ਭਦਰਵਾਹ ਤਹਿਸੀਲ ਵਿੱਚ ਬਜਨੋਤੀ ਦੇ ਜੰਗਲਾਂ ਵਿੱਚ ਸਾਂਝਾ ਅਭਿਆਨ ਚਲਾਇਆ।

ਡੋਡਾ ਕਿਸ਼ਤਵਾਰ ਦੇ ਉੱਚ ਪੁਲਿਸ ਅਧਿਕਾਰੀ ਮਨੋਹਰ ਸਿੰਘ ਨੇ ਦੱਸਿਆ ਕਿ ਇਸ ਅੱਡੇ ਤੋਂ ਇੱਕ ਏਕੇ ਰਾਈਫਲ, ਦੋ ਕਾਰਤੂਸ, 34 ਚਕਰ ਗੋਲੀਆਂ, ਇੱਕ ਅੰਡਰ ਬੈਰਲ ਗ੍ਰੇਨੇਡ ਲਾਂਚਰ, ਤਿੰਨ ਗੋਲੇ ਬਰਾਮਦ ਕੀਤੇ ਗਏ।

ਇਸਤੋਂ ਇਲਾਵਾ ਇੱਕ ਰਾਕੇਟ ਸੰਚਾਲਿਤ ਗੰਨ, ਬੂਸਟਰ ਅਤੇ ਦੋ ਵਾਇਰਲੈਸ ਸੈਟ ਬਰਾਮਦ ਕੀਤੇ ਗਏ ਹਨ।
ਹੋਰ ਵੀ
ਮਾਧੁਰੀ ਦੀ ਫ਼ਿਲਮਾਂ 'ਚ ਕੰਮ ਕਰਨ ਦੀ ਯੋਜਨਾ ਨਹੀਂ
ਅੰਗਹੀਣਾਂ ਲਈ ਸਿੱਖਿਆ ਨਿਯਮ 'ਚ ਸ਼ੋਧ
ਵਿਆਹ ਦੇ ਝਾਂਸੇ 'ਚ ਵਕੀਲ ਦਾ ਯੌਨ ਸ਼ੋਸ਼ਨ
ਹਨ੍ਹੇਰੀ ਅਤੇ ਮੀਂਹ ਨਾਲ 4 ਮਰੇ:16 ਜ਼ਖਮੀ
ਰਾਮਦਾਸ ਫ਼ਿਲਮ ਉਦਯੋਗ ਨੂੰ ਨਿਸ਼ਾਨਾ ਨਾ ਬਣਾਉ:ਅਮਿਤਾਭ
ਮਾਇਆਵਤੀ ਸਰਕਾਰ ਦਾ ਸਾਲ ਪੂਰਾ