ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਨ੍ਹੇਰੀ ਅਤੇ ਮੀਂਹ ਨਾਲ 4 ਮਰੇ:16 ਜ਼ਖਮੀ
ਵਾਰਤਾ
ਰਾਜਸਥਾਨ ਵਿੱਚ ਅੱਜ ਤੇਜ਼ ਹਨ੍ਹੇਰੀ ਅਤੇ ਮੀਂਹ ਕਾਰਨ ਵੱਖ ਵੱਖ ਹਾਦਸਿਆਂ ਵਿੱਚ ਇੱਕ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਡੇਢ ਦਰਜਨ ਤੋਂ ਜਿਆਦਾ ਜ਼ਖਮੀ ਹੋ ਗਏ।

ਪੁਲਿਸ ਸੂਤਰਾਂ ਦੇ ਅਨੁਸਾਰ ਜੈਪੁਰ ਦੇ ਸ਼ਾਸ਼ਤਰੀ ਨਗਰ ਇਲਾਕੇ ਦੀ ਪੇਂਟਰ ਕਲੋਨੀ ਵਿੱਚ ਇੱਕ ਘਰ ਦੀ ਕੰਧ ਗਵਾਂਡੀਆਂ ਦੇ ਨਕਾਨ ਤੇ ਡਿੱਗਣ ਨਾਲ ਚਾਰ ਸਾਲਾ ਬੱਚੀ ਅਤੇ 35 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜ਼ਖਮੀ ਹੋ ਨੌ ਲੋਕਾਂ ਨੂੰ ਸਵਾਈ ਮਾਨਸਿੰਘ ਅਤੇ ਕਾਂਵਟਿਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜੈਪੁਰ ਜਿਲ੍ਹੇ ਦੇ ਪਾਵਟਾ ਖੇਤਰ ਦੇ ਪੇਂਡੂ ਇਲਾਕੇ ਵਿੱਚ ਕੰਧ ਢਹਿਣ ਨਾਲ ਬੋਦੂਰਾਮ ਯਾਦਵ ਦੀ ਮੌਤ ਹੋ ਗਈ ਅਤੇ ਸੱਤ ਲੋਕ ਜ਼ਖਮੀ ਹੋ ਗਏ। ਦੌਸਾ ਜਿਲ੍ਹੇ ਦੇ ਸਿਕੰਦਰਾ ਖੇਤਰ ਵਿੱਚ ਹਨ੍ਹੇਰੀ ਦੌਰਾਨ ਕਨਈਆ ਲਾਲ ਮਾਲੀ ਦੀ ਪਤਨੀ ਦਾਖਾਦੇਵੀ ਦੀ ਮੌਤ ਹੋ ਗਈ ਉੱਥੇ ਹੀ ਇਸ ਜਿਲ੍ਹੇ ਦੇ ਲਾਲਸੋਟ ਇਲਾਕੇ ਵਿੱਚ ਅਸਮਾਨੀ ਬਿਜ਼ਲੀ ਡਿੱਗਣ ਨਾਲ ਦੋ ਲੋਕ ਝੁਲਸ ਗਏ।
ਹੋਰ ਵੀ
ਰਾਮਦਾਸ ਫ਼ਿਲਮ ਉਦਯੋਗ ਨੂੰ ਨਿਸ਼ਾਨਾ ਨਾ ਬਣਾਉ:ਅਮਿਤਾਭ
ਮਾਇਆਵਤੀ ਸਰਕਾਰ ਦਾ ਸਾਲ ਪੂਰਾ
ਯਸ਼ਵੰਤ ਸਿਨ੍ਹਾ ਹਸਪਤਾਲ 'ਚ ਭਰਤੀ
ਸਰਕਾਰ ਪਾਕਿ ਸਰਕਾਰ ਨਾਲ ਸਖਤੀ ਨਾਲ ਗੱਲ ਕਰੇ:ਭਾਜਪਾ
20 ਲੱਖ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਭਾਰਤ ਆਏ
ਇਸ ਸਾਲ ਕਣਕ ਦਾ ਆਯਾਤ ਨਹੀਂ ਹੋਵੇਗਾ:ਪਵਾਰ