ਅਸਮ ਦੇ ਨਾਰਥ ਕਛਾਰ ਹਿਲਸ ਜਿਲ੍ਹੇ ਦੇ ਹਰੇਲੂ ਵਿੱਚ ਪੁਲਿਸ ਅਤੇ ਸੈਨਾ ਦੇ ਇੱਕ ਸਾਂਝੇ ਦਲ ਨੇ ਦੀਮਾ ਹਲਾਮ ਦਾਓਗਾਹ (ਡੀਐਚਡੀ) ਦੇ ਬਲੈਕ ਵਿਡੋ ਧੜੇ ਦੇ 11 ਉਗਰਵਾਦੀਆਂ ਨੂੰ ਸ਼ਨੀਵਾਰ ਨੂੰ ਮੁੱਠਭੇੜ ਵਿੱਚ ਮਾਰ ਸੁੱਟਿਆ, ਜਦੋਂਕਿ ਕਈ ਹੋਰ ਜ਼ਖਮੀ ਹੋ ਗਏ ਹਨ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਸਾਂਝੇ ਅਭਿਆਨ ਦੇ ਦੌਰਾਨ ਉਗਰਵਾਦੀਆਂ ਦੇ 28 ਮੈਂਬਰਾਂ ਵਾਲੇ ਸਮੂਹ ਦੇ ਨਾਲ ਅਸਮ, ਨਾਗਾਲੈਂਡ ਅਤੇ ਮਣੀਪੁਰ ਸੀਮਾ ਤੇ ਅੱਜ ਸਵੇਰੇ ਇਹ ਮੁੱਠਭੇੜ ਹੋਈ।
ਸੂਤਰਾਂ ਨੇ ਦੱਸਿਆ ਕਿ ਜਿਲ੍ਹਾ ਮੁੱਖ ਦਫਤਰ ਹਾਫਲਾਗ ਤੋਂ 90 ਕਿਮੀ. ਦੂਰ ਹੋਈ ਇਸ ਗੋਲੀਬਾਰੀ ਤੋਂ ਬਾਅਦ 11 ਲਾਸ਼ਾਂ ਬਰਾਮਦ ਹੋਈਆਂ ਹਨ। ਜ਼ਖਮੀ ਉਗਰਵਾਦੀ ਮੌਕੇ ਤੋਂ ਭੱਜ ਨਿੱਕਲੇ।
ਦੂਜੇ ਪਾਸੇ ਡੀਐਚਡੀ ਦੇ ਸੂਤਰਾਂ ਨੇ ਕਿਹਾ ਕਿ ਮੁੱਠਭੇੜ ਵਿੱਚ ਉਹਨਾਂ ਦੇ 11 ਵਰਕਰ ਮਾਰੇ ਗਏ ਹਨ। ਜ਼ਖਮੀਆਂ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਅਤੇ ਜਾਂਚ ਜਾਰੀ ਹੈ।
|