ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਦੇ ਨਾਲ ਪ੍ਰਮਾਣੂ ਕਰਾਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਸਮਝੌਤੇ ਨਾਲ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਬਲ ਮਿਲੇਗਾ। ਦੌਰੇ ਤੇ ਆਏ ਕਲਾਮ ਨੇ ਕਿਹਾ ਕਿ ਸਾਡੇ ਕੋਲ ਕਾਫੀ ਥੋਰਿਅਮ ਹੈ ਪਰ ਯੁਰੇਨੀਅਮ ਦਾ ਬਹੁਤ ਥੋੜਾ ਭੰਡਾਰ ਹੈ ਅਤੇ ਥੋਰਿਅਮ ਅਧਾਰਿਤ ਪ੍ਰਮਾਣੂ ਰਿਏਕਟਰ ਵਿਕਸਿਤ ਕਰਨ ਵਿੱਚ ਕਾਫੀ ਸਮਾਂ ਲੱਗੇਗਾ।
ਉਹਨਾਂ ਨੇ ਕਿਹਾ ਕਿ ਭਾਰਤ ਨੂੰ ਆਪਣੀ ਪ੍ਰਮਾਣੂ ਗਤੀਵਿਧੀ ਵਧਾਉਣ ਦੇ ਲਈ ਜਿਆਦਾ ਯੁਰੇਨੀਅਮ ਪ੍ਰਾਪਤ ਕਰਨਾ ਹੋਵੇਗਾ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ਼੍ਰੀ ਕਲਾਮ ਨੇ ਕਿਹਾ ਕਿ ਭਾਰਤ ਇੱਕ ਸੁਤੰਤਰ ਦੇਸ਼ ਹੈ ਅਤੇ ਕੋਈ ਇਸਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।
|