ਮਹਾਂਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਮੁੱਖ ਰਾਜ ਠਾਕਰੇ ਨੂੰ ਇੱਕ ਨੋਟਿਸ ਦੇ ਕੇ ਭੜਕਾਊ ਬਿਆਨਬਾਜ਼ੀ ਕਰਨ ਤੋਂ ਪ੍ਰਹੇਜ਼ ਕਰਨ ਨੂੰ ਕਿਹਾ ਗਿਆ ਹੈ।
ਪੁਲਿਸ ਸੂਤਰਾਂ ਦੇ ਅਨੁਸਾਰ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਾਜ ਠਾਕਰੇ ਨੂੰ ਉੱਤਰ ਭਾਰਤੀਆਂ ਦੇ ਖਿਲਾਫ ਭੜਕਾਊ ਟਿੱਪਣੀ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।
ਰਾਜ ਠਾਕਰੇ ਨੇ ਪਿਛਲੇ ਹਫਤੇ ਇੱਕ ਸਭਾ ਵਿੱਚ ਉੱਤਰ ਭਾਰਤੀਆਂ ਖਿਲਾਫ ਭੜਕਾਊ ਬਿਆਨਬਾਜ਼ੀ ਕੀਤੀ ਸੀ। ਇਸਤੋਂ ਪਹਿਲਾਂ ਉੱਤਰ ਭਾਰਤੀਆਂ ਦੇ ਖਿਲਾਫ ਬਿਆਨਬਾਜ਼ੀ ਕਰਨ ਤੇ ਫਰਵਰੀ ਵਿੱਚ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਰਾਜ ਦੇ ਕਈ ਹਿੱਸਿਆਂ ਵਿੱਚ ਮਨਸੇ ਵਰਕਰਾਂ ਵੱਲੋਂ ਜੋਰਦਾਰ ਹਿੰਸਾ ਕੀਤੀ ਗਈ ਸੀ।
|