ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਗਨੀ-3 ਮਿਸਾਇਲ ਦੇ ਸਫਲ ਪ੍ਰੀਖਣ ਕੀਤੇ ਜਾਣ ਦੀ ਪ੍ਰਸ਼ੰਸ਼ਾ ਕੀਤੀ ਹੈ। ਇਹ ਦੂਜਾ ਮੌਕਾ ਹੈ ਜਦੋਂ ਅਗਨੀ-3 ਮਿਸਾਇਲ ਦਾ ਸਫਲ ਪ੍ਰੀਖਣ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਅਗਨੀ-3 ਮਿਸਾਇਲ ਦੇ ਸਫਲ ਪ੍ਰੀਖਣ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਲਈ ਮਾਣ ਵਾਲੀ ਗੱਲ ਹੈ। ਭਾਰਤ ਨੇ ਜ਼ਮੀਨ ਤੋਂ ਜ਼ਮੀਨ ਤੇ ਮਾਰ ਕਰਨ ਵਾਲੀ ਅਗਨੀ-3 ਮਿਸਾਇਲ ਦਾ ਦੂਜੀ ਵਾਰ ਸਫਲ ਪ੍ਰੀਖਣ ਕੀਤਾ। ਪ੍ਰਮਾਣੂ ਹਥਿਆਰ ਲੈ ਜਾਣ ਵਿੱਚ ਸਮੱਰਥ ਇਹ ਮਿਸਾਇਲ 3 ਹਜ਼ਾਰ ਕਿਮੀ. ਤੱਕ ਮਾਰ ਕਰਦੀ ਹੈ।
|