ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
'ਅਗਨੀ-3' ਮਿਜ਼ਾਇਲ ਦਾ ਸਫਲ ਪ੍ਰੀਖਣ
ਭਾਸ਼ਾ
ਭਾਰਤ ਨੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ 'ਅਗਨੀ-3' ਮਿਜ਼ਾਇਲ ਦਾ ਬੁੱਧਵਾਰ ਨੂੰ ਵ੍ਹੀਲਸ ਆਇਲੈਂਡ ਨਾਲ ਪ੍ਰੀਖਣ ਕੀਤਾ, ਜਿਸਦੀ ਮਾਰ ਤਿੰਨ ਹਜ਼ਾਰ ਕਿਮੀ. ਹੈ।

ਰੱਖਿਆ ਸੂਤਰਾਂ ਨੇ ਦੱਸਿਆ ਕਿ ਮੱਧਮ ਦੂਰੀ ਦੀ ਬੈਲੇਸਟਿਕ ਮਿਜ਼ਾਇਲ (ਆਈਆਰਬੀਐਮ) ਦਾ ਉੜੀਸਾ ਦੇ ਤੱਟ ਤੇ ਐਲਸੀ-4 ਨਲ ਮੋਬਾਇਲ ਲਾਂਚਰ ਦੇ ਰਾਹੀਂ ਪ੍ਰੀਖਣ ਕੀਤਾ ਗਿਆ।

ਅਗਨੀ- 3 ਮਿਜ਼ਾਇਲ ਨੂੰ ਨਿਰਦੇਸ਼ਿਤ ਕਰਨ ਦੇ ਲਈ ਅੰਦਰ ਹੀ ਕੰਪਿਉਟਰ ਲਗਾਇਆ ਗਿਆ ਹੈ। ਅੱਜ ਦੇ ਪ੍ਰੀਖਣ ਦੀ ਨਿਗਰਾਨੀ ਦੇ ਲਈ ਆਧੁਨਿਕ ਰਾਡਾਰ, ਇਲੈਕਟਰੋ ਆਪਟਿਕ ਟ੍ਰੈਕਿੰਗ ਸਿਸਟਮ, ਤੇਲੇਮਿਟ੍ਰਿਕ ਡਾਟਾ ਸਿਸਟਮ ਦੇ ਨਾਲ ਹੀ ਇਸਦੇ ਪ੍ਰਭਾਵ ਸਥਾਨ ਦੇ ਨੇੜੇ ਜਲ ਸੈਨਾ ਦੇ ਦੋ ਯੁੱਧ ਪੋਤ ਲੰਗਰ ਪਾਏ ਹੋਏ ਸਨ।

ਸੂਤਰਾਂ ਨੇ ਦੱਸਿਆ ਕਿ ਫਲਾਈਟ ਡਾਟਾ ਦੇ ਵਿਸਥਾਰ ਸਹਿਤ ਵਿਸ਼ਲੇਸ਼ਣ ਤੋਂ ਬਾਅਦ ਹੀ ਪ੍ਰੀਖਣ ਦੇ ਨਤੀਜਿਆਂ ਦਾ ਪਤਾ ਲੱਗ ਸਕੇਗਾ। 48 ਟਨ ਭਾਰੀ ਇਸ ਮਿਜ਼ਾਇਲ ਦਾ ਪਹਿਲਾ ਪ੍ਰੀਖਣ 9 ਜੁਲਾਈ 2006 ਨੂੰ ਕੀਤਾ ਗਿਆ ਸੀ ਪਰ ਕੁੱਝ ਤਕਨੀਕੀ ਖਾਮੀਆਂ ਦੇ ਕਾਰਨ ਇਹ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ।

ਅਗਨੀ-3 ਦੇਸ਼ ਦੀ ਪਹਿਲੀ ਠੋਸ ਈਂਧਣ ਅਧਾਰਿਤ ਮਿਜ਼ਾਇਲ ਹੈ, ਜੋ ਆਉਣ ਜਾਣ ਦੇ ਲਿਹਾਜ ਨਾਲ ਬਹੁਤ ਛੋਟੀ ਹੈ ਅਤੇ ਵੱਖ ਪ੍ਰਕਾਰ ਦੀਆਂ ਸਤਹਾਂ ਅਤੇ ਉੱਪ ਸਤਹਾਂ ਦੇ ਪਲੇਟਫਾਰਮਾਂ ਤੇ ਤੈਨਾਤੀ ਦੇ ਲਈ ਇਸਨੂੰ ਬਹੁਤ ਆਸਾਨੀ ਨਾਲ ਪੈਕ ਕਰਕੇ ਲਿਜਾਇਆ ਜਾ ਸਕਦਾ ਹੈ।
ਹੋਰ ਵੀ
ਪਾਟਿਲ ਵੱਲੋਂ ਅਸਤੀਫਾ ਦੇਣ ਤੋਂ ਇਨਕਾਰ
ਮਾਇਆਵਤੀ ਵੱਲੋਂ ਰਾਖਵੇਂਕਰਨ ਦਾ ਸਵਾਗਤ
ਮੁਸਲਿਮ ਮਹਿਲਾ ਨੂੰ ਤਲਾਕ ਲੈਣ ਦਾ ਹੱਕ
ਦਾਸ ਵੱਲੋਂ ਪਾਰਟੀ ਅਤੇ ਰਾਜਸਭਾ ਤੋਂ ਅਸਤੀਫਾ
ਕਾਂਗਰਸ ਗਲਤ ਪ੍ਰਚਾਰ ਕਰ ਰਹੀ ਹੈ:ਮਾਇਆਵਤੀ
ਤੇਲਗੀ ਮੁੰਬਈ ਦੀ ਅਦਾਲਤ 'ਚ ਪੇਸ਼