ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਂਰਾਸ਼ਟਰ ਕੈਬਿਨੇਟ ਦੀ ਹੋਈ ਬੈਠਕ ਵਿੱਚ ਉੱਪ-ਮੁੱਖਮੰਤਰੀ ਆਰਆਰ ਪਾਟਿਲ ਨੂੰ ਰਾਜ ਠਾਕਰੇ ਵੱਲੋਂ ਉੱਤਰ ਭਾਰਤੀਆਂ ਤੇ ਕੀਤੇ ਗਏ ਹਮਲੇ ਨਾਲ ਨਿਪਟਣ ਦੇ ਤੌਰ ਤਰੀਕਿਆਂ ਨੂੰ ਲੈ ਕੇ ਆਪਣੇ ਸਹਿਯੋਗੀਆਂ ਦੀਆਂ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਉਹਨਾਂ ਨੇ ਅਹੁਦਾ ਛੱਡਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ।
ਗ੍ਰਹਿ ਵਿਭਾਗ ਦੀ ਵੀ ਜਿੰਮੇਵਾਰੀ ਸੰਭਾਲ ਰਹੇ ਪਾਟਿਲ ਨੇ ਕਿਹਾ ਉਹਨਾਂ ਦੇ ਅਹੁਦਾ ਛੱਡਣ ਦੀ ਗੱਲ ਉਹ ਲੋਕ ਫੈਲਾ ਰਹੇ ਹਨ, ਜੋ ਰਾਕਾਂਪਾ ਦੇ ਅੰਦਰ ਮੱਤਭੇਦ ਵਧਾਉਣਾ ਚਾਹੁੰਦੇ ਹਨ।
ਕੀ ਉੱਤਰ ਭਾਰਤੀਆਂ ਦੇ ਖਿਲਾਫ ਦਿੱਤੇ ਗਏ ਬਿਆਨ ਨੂੰ ਲੈ ਕੇ ਰਾਜ ਠਾਕਰੇ ਦੇ ਖਿਲਾਫ ਕਾਰਵਾਈ ਕੀਤੇ ਜਾਣ ਵਿੱਚ ਦੇਰ ਕੀਤੀ ਗਈ? ਪਾਟਿਲ ਨੇ ਕਿਹਾ ਕਿ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਸਾਰੇ ਪਹਿਲੂਆਂ ਤੇ ਵਿਚਾਰ ਕੀਤਾ ਗਿਆ ਸੀ। ਇਸਨੂੰ ਸਰਕਾਰ ਦੀ ਅਸਫਲਤਾ ਨਹੀਂ ਸਮਝਣਾ ਚਾਹੀਦਾ।
ਸਮਾਜਵਾਦੀ ਪਾਰਟੀ ਦੇ ਨੇਤਾ ਅੱਬੂ ਆਸਿਮ ਆਜਮੀ ਦੇ ਇਸ ਬਿਆਨ ਦੇ ਬਾਰੇ ਵਿੱਚ ਪੁੱਛੇ ਜਾਣ ਤੇ ਕਿ ਉੱਤਰ ਭਾਰਤੀਆਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ? ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਨਿੱਜੀ ਸੈਨਾ ਬਨਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
|