ਸਾਬਕਾ ਕੇਂਦਰੀ ਇਸਪਾਤ ਰਾਜਮੰਤਰੀ ਅਤੇ ਰਾਜਸਭਾ ਮੈਂਬਰ ਡਾ. ਅਖਿਲੇਸ਼ ਦਾਸ ਨੇ ਮੰਗਲਵਾਰ ਨੂੰ ਕਾਂਗਰਸ ਅਤੇ ਰਾਜਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਕਾਂਗਰਸ ਨੂੰ ਝਟਕਾ ਲੱਗਿਆ ਹੈ।
ਅਸਤੀਫਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਡਾ. ਦਾਸ ਨੇ ਕਿਹਾ ਕਿ ਉਹ ਪਾਰਟੀ ਪ੍ਰਤੀਨਿੱਧ ਦੇ ਕੰਮਕਾਜ ਤੋਂ ਨਾਖੁਸ਼ ਹਨ, ਜੋ ਪੂਰੀ ਤਰਾਂ ਨਾਲ ਰਾਹੁਲ ਚੌਕੜੀ ਦੀ ਜਕੜ ਵਿੱਚ ਹੈ। ਕਾਂਗਰਸ ਨਾਲ ਮੋਹ ਭੰਗ ਹੋਣ ਦੇ ਕਾਰਨ ਉਹਨਾਂ ਨੇ ਪਾਰਟੀ ਅਤੇ ਰਾਜਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਡਾ. ਦਾਸ ਨੂੰ ਹਾਲ ਹੀ ਵਿੱਚ ਕੇਂਦਰੀ ਮੰਤਰੀਮੰਡਲ ਤੋਂ ਹਟਾ ਦਿੱਤਾ ਗਿਆ ਸੀ।
ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਸੰਭਾਵਨਾਵਾਂ ਤੇ ਡਾ. ਦਾਸ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਫੈਸਲਾ ਉਹਨਾਂ ਨੇ ਨਹੀਂ ਲਿਆ ਹੈ।
|