ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਘੁਸਪੈਠ ਲਈ ਯਤਨਸ਼ੀਲ ਅੱਤਵਾਦੀ
ਭਾਸ਼ਾ
ਬੀਐਸਐਫ ਨੇ ਚੇਤਾਵਨੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਦੇ ਪਹਾੜਾਂ ਵਿੱਚ ਜਿਵੇਂ ਹੀ ਦਰ੍ਹਿਆਂ ਦੀ ਬਰਫ ਪਿਘਲੇਗੀ ਸੀਮਾਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਸ਼ੁਰੂ ਹੋ ਜਾਵੇਗੀ।

ਬੀਐਸਐਫ ਦੇ ਮਹਾਨਿਦੇਸ਼ਕ ਏਕੇ ਮਿੱਤਰਾ ਨੇ ਸੋਮਵਾਰ ਨੂੰ ਬੀਐਸਐਫ ਦੇ ਭਵਨ ਦੇ ਉਦਘਾਟਨ ਤੋਂ ਬਾਅਦ ਕਿਹਾ ਕਿ ਬੀਐਸਐਫ ਨੂੰ ਸੀਮਾਪਾਰ ਤੋਂ ਘੁਸਪੈਠ ਦੀ ਸੰਭਾਵਨਾ ਦੀਆਂ ਪੁਖਤਾ ਖ਼ਬਰਾਂ ਮਿਲੀਆਂ ਹਨ।

ਉਹਨਾਂ ਨੇ ਕਿਹਾ ਕਿ ਦੇਸ਼ ਦੀ ਪੱਛਮੀ ਸੀਮਾ ਤੋਂ ਘੁਸਪੈਠ ਘੱਟ ਹੋਈ ਹੈ। ਜਿਵੇਂ ਹੀ ਦਰ੍ਹਿਆਂ ਦੀ ਬਰਫ ਪਿਘਲਣਾ ਸ਼ੁਰੂ ਹੁੰਦੀ ਹੈ ਸੀਮਾ ਦੇ ਨੇੜੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਵਿੱਚ ਕਈ ਗੁਣਾ ਵਾਧਾ ਹੋ ਜਾਂਦਾ ਹੈ।

ਮਿਤਰਾ ਨੇ ਰਾਜ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਤਵਾਦੀਆਂ ਦੀਆਂ ਗਤੀਵਿਧੀਆਂ ਵੱਧਣ ਤੋਂ ਵੀ ਇਨਕਾਰ ਨਹੀਂ ਕੀਤਾ। ਅਤੀਤ ਵਿੱਚ ਵੀ ਦੇਖਿਆ ਗਿਆ ਹੈ ਕਿ ਜਿਵੇਂ ਹੀ ਰਾਜ ਵਿੱਚ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਅੱਤਵਾਦੀ ਹਿੰਸਕ ਵਾਰਦਾਤਾਂ ਕਾਫੀ ਤੇਜ਼ ਕਰ ਦਿੰਦੇ ਹਨ।

ਮਿਤਰਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਕੈਂਪਾਂ ਦੀ ਸੰਖਿਆ ਕਾਫੀ ਵੱਧ ਗਈ ਹੈ, ਪਰ ਇਹਨਾਂ ਦੀ ਸੰਖਿਆ ਕਿੰਨੀ ਹੈ ਇਸਦੇ ਅੰਕੜੇ ਨਹੀਂ ਮਿਲੇ ਹਨ।
ਹੋਰ ਵੀ
ਨਟਵਰ ਸਿੰਘ ਖਿਲਾਫ ਕਾਰਵਾਈ ਤੇ ਰੋਕ
ਕਸ਼ਮੀਰ 'ਚ ਦਫਤਰਾਂ ਨੂੰ ਫਿਰ ਖੋਲਿਆ ਗਿਆ
ਮਹਿਮਾ ਦੀ ਮਹਿਮਾ ਦਾ ਕੀ ਕਹਿਣਾ
ਬੁਸ਼ ਦੀ ਟਿੱਪਣੀ ਭੱਦਾ ਮਜ਼ਾਕ:ਐਂਟਨੀ
ਫਿਲਮਕਾਰ ਪ੍ਰਬੋਧ ਮੁਖਰਜੀ ਦਾ ਦੇਹਾਂਤ
ਭਾਜਪਾ ਦੀ ਨਕਸਲੀਆਂ ਨੂੰ ਚੁਣੌਤੀ