ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਵਿੱਚ ਅੱਜ ਸਵੇਰੇ ਮੁੱਖ ਮੰਤਰੀ ਉਹਨਾਂ ਮੰਤਰੀ ਮੰਡਲ ਦੇ ਸਹਿਯੋਗੀਆਂ ਦੇ ਦਫਤਰਾਂ ਅਤੇ ਸਕੱਤਰੇਤ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਖੋਲਿਆ ਗਿਆ।
ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਅਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਸਭ ਤੋਂ ਪਹਿਲਾਂ ਸਵੇਰੇ ਨੌ ਵੱਜ ਕੇ 15 ਮਿਨਟ ਤੇ ਸਕੱਤਰੇਤ ਪਹੁੰਚੇ। ਸਕੱਤਰੇਤ ਦੇ ਬਾਹਰ ਆਉਣ ਜਾਣ ਵਾਲਿਆਂ ਤੇ ਸਖਤ ਨਜ਼ਰ ਰੱਖਣ ਦੇ ਲਈ ਵੱਡੀ ਸੰਖਿਆ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਸੀ।
ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸਕੱਤਰੇਤ ਤੇ ਕਿਸੇ ਵੀ ਤਰਾਂ ਦੇ ਅੱਤਵਾਦੀ ਹਮਲੇ ਨੂੰ ਅਸਫਲ ਕਰਨ ਦੇ ਲਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀਆਂ ਲੱਗਭਗ ਪੰਜ ਕੰਪਨੀਆਂ ਅਤੇ ਰਾਜ ਪੁਲਿਸ ਨੂੰ ਤੈਨਾਤ ਕੀਤਾ ਗਿਆ ਸੀ।
ਵਰਨਣਯੋਗ ਹੈ ਕਿ ਇਹਨਾਂ ਦਫਤਰਾਂ ਵਿੱਚ ਜੰਮੂ ਵਿੱਚ 25 ਅਪ੍ਰੈਲ ਨੂੰ ਬੰਦ ਕਰ ਦਿੱਤਾ ਗਿਆ ਸੀ।
|