ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਹਿੰਗਾਈ ਤੇ ਜਲਦ ਕਾਬੂ ਪਾਵਾਂਗੇ: ਸਿੱਬਲ
ਭਾਸ਼ਾ
ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਵਿਰੁਧ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਵਿੱਢੀ ਮੁਹਿੰਮ ਨੂੰ ਠੁਸ ਕਰਨ ਦੇ ਯਤਨ ਅਧੀਨ ਅੱਜ ਕੇਂਦਰ ਸਰਕਾਰ ਵਿਚ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਦੇ ਤਿੰਨ ਮਹੀਨਿਆਂ ਵਿਚ ਮਹਿੰਗਾਈ ਉੱਤੇ ਕਾਬੂ ਪਾ ਲਵੇਗੀ।

ਕਰਨਾਟਕ ਵਿਚ ਵਿਧਾਨ ਸਭਾ ਚੋਣ ਸਬੰਧੀ ਪ੍ਰਚਾਰ ਦੋਰਾਨ ਭਾਜਪਾ ਵੱਲੋਂ ਮਹਿੰਗਾਈ ਦਾ ਮੁੱਦਾ ਉਠਾਏ ਜਾਣ ਬਾਦ ਕੇਂਦਰ ਵਿਚ ਸਾਇੰਸ ਅਤੇ ਤਕਨਾਲੋਜੀ ਬਾਰੇ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਇਸ ਮਹਿੰਗਾਈ ਲਈ ਜਮ੍ਹਾਖੋਰ ਜਿੰਮੇਵਾਰ ਹਨ ਜਿਨ੍ਹਾਂ ਨੇ ਮੁਨਾਫ਼ੇ ਦੇ ਲਾਲਚ ਵਿਚ ਬਹੁਤ ਸਾਰਾ ਅਨਾਜ ਗੁਦਾਮਾਂ ਵਿਚ ਲੁਕਾ ਦਿਤਾ ਹੈ ਜਿਸ ਸਬੰਧੀ ਸਰਕਾਰ ਨੇ ਫ਼ੂਡ ਸਪਲਾਈ ਮਹਿਕਮੇ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਜਮ੍ਹਾਖੋਰ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਵਿਰੁਧ ਕਾਰਵਾਈ ਕਰੇ।

ਉਨ੍ਹਾਂ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਭੁਖ ਦੇ ਮਸਲੇ ਉੱਤੇ ਰਾਜਨੀਤੀ ਕਰ ਰਿਹਾ ਹੈ ਅਤੇ ਮੈਂ ਇਹ ਵੀ ਜਾਣਦੀ ਹਾਂ ਕਿ ਉਨ੍ਹਾਂ ਨੂੰ ਸੱਤਾ ਵਿਚ ਆਉਣ ਦੀ ਬਹੁਤ ਬੁਰੀ ਤਰ੍ਹਾਂ ਭੁਖ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਕਿ ਜਦੋਂ 2001-2003 ਵਿਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਵਿਚ ਰਾਜਗ ਸਰਕਾਰ ਸੀ ਤਾਂ ਵੀ ਅਨਾਜ ਦੀਆਂ ਕੀਮਤਾਂ ਵਿਚ ਅਭੁਤ ਜਿਆਦਾ ਵਾਧਾ ਹੋਇਆ ਸੀ ਤੇ ਉਸ ਸਮੇਂ ਕਾਂਗਰਸ ਪਾਰਟੀ ਨੇ ਇਸ ਉੱਤੇ ਰਾਜਨੀਤੀ ਨਹੀਂ ਸੀ ਕੀਤੀ।

ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿਚ ਅਨਾਜ ਲਈ ਦੰਗੇ ਹੁੰਦੇ ਹਨ ਪਰ ਅਜਿਹਾ ਕਦੀ ਵੀ ਭਾਰਤ ਵਿਚ ਨਹੀਂ ਹੋਇਆ ਕਿਉਕਿ ਅਸੀ ਅਨਾਜ ਉਤਪਾਦਨ ਵਿਚ ਸਮਰੱਥ ਹਾਂ ਅਤੇ ਸਾਡੇ ਇੱਥੇ ਅਨਾਜ ਦਾ ਭੰਡਾਰ ਵੀ ਲੋੜ ਨਾਲੋ ਜਿਆਦਾ ਹੁੰਦੀ ਹੈ ਅਤੇ ਇਸ ਸਾਲ ਏਨੇ ਜਿਆਦਾ ਪੈਦਾਵਾਰ ਹੋਈ ਹੈ ਕਿ ਸਰਕਾਰ ਕੋਲ ਬਹੁਤ ਅਨਾਜ ਜਰੂਰਤ ਤੋਂ ਜਿਆਦਾ ਵਿਚ ਹੈ।
ਹੋਰ ਵੀ
ਬੁਸ਼ ਦੇ ਬਿਆਨ ਦੀ ਨਿਖੇਧੀ
ਸਾਬਕਾ ਫ਼ੋਜੀ ਅਫ਼ਸਰ ਨੂੰ ਉਮਰ ਕੈਦ
ਚੀਫ਼ ਜਸਟਿਸ ਵੱਲੋਂ ਲੋਕ ਅਦਾਲਤਾਂ ਦਾ ਸਮਰਥਨ
ਵੱਡਾ ਰੇਲ ਹਾਦਸਾ ਟਲਿਆ
ਸਰਬਜੀਤ ਦੀ ਫਾਂਸੀ ਤੇ ਭਾਰਤ ਚੇਤੰਨ
ਫ਼ੋਜ ਵੱਲੋਂ ਤਨਖਾਹ ਵਧਾਉਣ ਦੀ ਸਿਫ਼ਾਰਸ਼