ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੁਸ਼ ਦੇ ਬਿਆਨ ਦੀ ਨਿਖੇਧੀ
ਭਾਸ਼ਾ
ਮੋਜੂਦਾ ਸਮੇਂ ਵਿਚ ਦੁਨੀਆਂ ਭਰ ਵਿਚ ਅਨਾਜ ਦੀ ਕੀਮਤਾਂ ਵਿਚ ਹੋਏ ਵਾਧੇ ਲਈ ਭਾਰਤ ਨੂੰ ਜਿੰਮੇਵਾਰ ਠਹਿਰਾਉਣ ਦੇ ਬਿਆਨ ਨੂੰ ਲੈ ਕੇ ਕਾਂਗਰਸ, ਭਾਜਪਾ ਅਤੇ ਖੱਬੇ ਪੱਖੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਦੀ ਸਖਤ ਨੁਕਤੀਚੀਨੀ ਕੀਤੀ।

ਬੁਸ਼ ਦੇ ਬਿਆਨ ਦੀ ਨਿਖੇਧੀ ਕਰਦਿਆਂ ਕੇਂਦਰੀ ਵਣਜ ਰਾਜ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ ਅੰਤਰ ਰਾਸ਼ਟਰੀ ਬਜਾਰ ਵਿਚ ਮਹਿੰਗਾਈ ਲਈ ਅਮਰੀਕਾ ਖੁਦ ਜਿੰਮੇਵਾਰ ਹੈ ਕਿਉਕਿ ਉੱਥੇ ਖੇਤੀ ਹੇਠਲੀ ਜਿਆਦਤਰ ਭੂਮੀ ਨੂੰ ਜੈਵਿਕ ਊਰਜਾ ਪੈਦਾ ਕਰਨ ਵਾਲੀਆਂ ਵਸਤਾ ਦੀ ਖੇਤੀ ਕੀਤੀ ਜਾ ਰਹੀ ਹੈ। ਅਤੇ ਬੁਸ਼ ਦਾ ਬਿਆਨ ਪੂਰੀ ਤਰ੍ਹਾਂ ਗਲਤ ਹੈ।

ਰਮੇਸ਼ ਨੇ ਕਿਹਾ ਕਿ ਦੁਨੀਆਂ ਜਾਣਦੀ ਹੈ ਕਿ ਬੁਸ਼ ਆਰਥਿਕ ਮਾਮਲਿਆਂ ਦੀ ਕਿੰਨੀ ਕੁ ਸਮਝ ਹੈ ਅਤੇ ਅੱਜ ਦੇ ਬਿਆਨ ਨੇ ਲੋਕਾਂ ਨੂੰ ਦਸ ਦਿੱਤਾ ਹੈ ਕਿ ਉਸ ਨੂੰ ਕਿੰਨੀ ਕੁ ਆਏਅਥਿਕ ਮਾਮਲਿਆਂ ਬਾਰੇ ਸਮਝ ਹੈ।

ਕਾਂਗਰਸ ਪਾਰਟੀ ਨੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਹੁਣ ਦੁਨੀਆਂ ਸਾਹਮਣੇ ਆ ਚੁਕਾ ਹੈ ਕਿ ਭਾਰਤ ਬਾਹਰ ਤੋਂ ਅਨਾਜ ਦੀ ਦਰਾਮਦ ਨਹੀਂ ਕਰਦਾ ਸਗੋ ਖੁਦ ਬਰਾਮਦ ਕਰਦਾ ਹੈ।

ਕਾਂਗਰਸ ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਮਹਿੰਗਾਈ ਭਾਰਤ ਕਾਰਨ ਨਹੀਂ ਹੋਏ ਸਗੋ ਖੇਤੀ ਹੇਠਲੇ ਰਕਬੇ ਦੇ ਘਟਣ ਕਾਰਨ ਅਤੇ ਸੰਸਾਰ ਵਾਤਵਰਣ ਵਿਚਾ ਰਹੀ ਤਬਦੀਲੀ ਕਾਰਨ ਹੋਈ ਹੈ।
ਹੋਰ ਵੀ
ਸਾਬਕਾ ਫ਼ੋਜੀ ਅਫ਼ਸਰ ਨੂੰ ਉਮਰ ਕੈਦ
ਚੀਫ਼ ਜਸਟਿਸ ਵੱਲੋਂ ਲੋਕ ਅਦਾਲਤਾਂ ਦਾ ਸਮਰਥਨ
ਵੱਡਾ ਰੇਲ ਹਾਦਸਾ ਟਲਿਆ
ਸਰਬਜੀਤ ਦੀ ਫਾਂਸੀ ਤੇ ਭਾਰਤ ਚੇਤੰਨ
ਫ਼ੋਜ ਵੱਲੋਂ ਤਨਖਾਹ ਵਧਾਉਣ ਦੀ ਸਿਫ਼ਾਰਸ਼
ਸਰਬਜੀਤ ਦੀ ਰਹਿਮ ਅਪੀਲ ਵਿਚਾਰ ਅਧੀਨ: ਪਾਕਿ