ਸਥਾਨਕ ਜਿਲ੍ਹਾ ਸ਼ੈਸ਼ਨ ਜੱਜ਼ ਮਮਤਾ ਸਹਿਗਲ ਨੇ ਅੱਜ ਇਕ 28 ਸਾਲ ਪਹਿਲਾਂ ਹੋਏ ਵਪਾਰੀ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਫ਼ੋਜ ਦੇ ਸਾਬਕਾ ਉਚ ਅਧਿਕਾਰੀ ਐਸ.ਜੇ.ਚੋਧਰੀ ਨੂੰ ਇਕ ਵਪਾਰੀ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਭਾਰਤੀ ਫ਼ੋਜ ਵਿਚ ਲੈਫ਼ਟੀਨੈਟ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ 70 ਸਾਲ ਦੇ ਚੋਧਰੀ ਨੇ 28 ਸਾਲ ਪਹਿਲਾਂ ਕ੍ਰਿਸ਼ਨ ਸਿਕੰਦ (40)ਨਾਮ ਦੇ ਇਕ ਵਪਾਰੀ ਨੂੰ ਪਾਰਸਲ ਬੰਬ ਰਾਹੀ ਮਾਰ ਦਿੱਤਾ ਸੀ।
ਕੋਰਟ ਨੇ ਸਜ਼ਾ ਸੁਣਾਉਣ ਮੋਕੇ ਸੀ.ਬੀ.ਆਈ. ਵੱਲੋਂ ਦੋਸ਼ੀ ਚੋਧਰੀ ਨੂੰ ਫ਼ਾਂਸੀ ਦੀ ਸਜ਼ਾ ਦੇਣ ਬਾਰੇ ਕੀਤੀ ਮੰਗ ਨੂੰ ਰੱਦ ਕਰਦਿਆਂ ਚੋਧਰੀ ਨੂੰ 10.000 ਹਜਾਰ ਦਾ ਜੁਰਮਾਨਾ ਵੀ ਸੁਣਾਇਆ ਹੈ।
ਜਦੋਂ ਚੋਧਰੀ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਦੇ ਅਤੇ ਮ੍ਰਿਤਕ ਸਿਕੰਦ ਦੇ ਅਦਾਲਤ ਵਿਚ ਹਾਜਰ ਸਨ।
|