ਦੇਸ਼ ਦੀਆਂ ਸਮੂਹ ਅਦਾਲਤਾਂ ਵਿਚ ਲੰਮੇ ਸਮੇਂ ਤੋਂ ਲਟਕੇ ਪਏ ਕੇਸਾਂ ਤੋਂ ਪ੍ਰੇਸ਼ਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਕੇ.ਜੀ.ਬਾਲਾਕ੍ਰਿਸ਼ਨਨ ਨੇ ਅੱਜ ਦੇਸ਼ ਭਰ ਵਿਚ ਲੋਕ ਅਦਾਲਤਾਂ ਲਗਾਉਣ ਦਾ ਸਮਰਥਨ ਕੀਤਾ ਤਾਂ ਜੋ ਝਗੜਿਆ ਨੂੰ ਤੇਜੀ ਨਾਲ ਸੁਲਝਾਇਆ ਜਾ ਸਕੇ।
ਸੁਪਰੀਮ ਕੋਰਟ ਵਿਚ ਪਹਿਲੀ ਲੋਕ ਅਦਾਲਤ ਦਾ ਉਦਾਘਟਨ ਕਰਦਿਆਂ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਹੇਠਲੀ ਅਦਾਲਤਾਂ ਵੀ ਲੋਕ ਅਦਾਲਤਾਂ ਲਗਾਉਣ ਦੀ ਪਹਿਲ ਕਰਨ ਤਾਂ ਜੋ ਦੇਸ਼ ਦੀ ਨਿਆ ਪ੍ਰਬੰਧ ਲਈ ਚੁਣੋਤੀ ਬਣ ਰਹੇ ਲੰਮੇ ਸਮੇਂ ਤੋਂ ਲਟਕ ਦੇ ਮਾਮਲਿਆਂ ਨੂੰ ਸੁਲਝਾਇਆ ਜਾ ਸਕੇ ਤੇ ਇਨ੍ਹਾਂ ਅਦਾਲਤਾਂ ਨੂੰ ਇਕ ਮਿਥੇ ਹੋਏ ਸਮੇਂ ਉੱਤੇ ਆਯੋਜਿਤ ਕਰਨਾਂ ਚਾਹੀਂਦਾ ਹੈ।
ਉਨ੍ਹਾਂ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਦੇਸ਼ ਦੀਆਂ ਹਾਈ ਕੋਰਟਾਂ ਵਿਚ ਅਜਿਹੀਆਂ ਲੋਕ ਅਦਾਲਤਾਂ ਦਾ ਆਯੋਜਨ ਕਰਕੇ ਲਟਕਦੇ ਮਾਮਲਿਆਂ ਨੂੰ ਸੁਲਝਾਇਆ ਜਾਵੇ।
|