ਪਾਕਿਸਤਾਨ ਸਰਕਾਰ ਦੁਆਰਾ ਸਰਬਜੀਤ ਸਿੰਘ ਦੀ ਫਾਂਸੀ ਤੇ ਅਸੀਮਿਤ ਸਮੇਂ ਲਈ ਰੋਕ ਲਗਾਉਣ ਸਬੰਧੀ ਇਸਲਾਮਾਬਾਦ ਤੋਂ ਆ ਰਹੀਆਂ ਮੀਡੀਆ ਦੀ ਖ਼ਬਰਾਂ ਨੂੰ ਲੈ ਕੇ ਭਾਰਤ ਨੇ ਚੇਤੰਨ ਪੂਰਣ ਪ੍ਰਤੀਕਿਰਿਆ ਦਿੱਤੀ ਹੈ।
ਵਿਦੇਸ਼ ਰਾਜਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਅਸੀਂ ਖ਼ਬਰ ਦੀ ਪੁਸ਼ਟੀ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਇਸ ਲਈ ਅਸੀਂ ਇਹਨਾਂ ਖ਼ਬਰਾਂ ਨੂੰ ਲੈ ਕੇ ਆਪਣੀ ਅੰਤਿਮ ਟਿੱਪਣੀ ਨਹੀਂ ਦੇ ਸਕਦੇ। ਜੇਕਰ ਸਹੀ ਵਿੱਚ ਹੀ ਇਹ ਫੈਸਲਾ ਲਿਆ ਗਿਆ ਹੈਂ ਅਸੀਂ ਕਾਫੀ ਰਾਹਤ ਮਹਿਸੂਸ ਕਰਾਂਗੇ।
ਉਹਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੀ ਸਰਕਾਰ ਨੂੰ ਮਾਨਵੀ ਨਜ਼ਰੀਆ ਅਪਣਾਉਣ ਦੀ ਅਪੀਲ ਕਰਦਾ ਰਿਹਾ ਹੈ। ਅਸੀਂ ਉਹਨਾਂ ਨੂੰ ਇਸ ਆਧਾਰ ਤੇ ਮੌਤ ਦੀ ਸਜ਼ਾ ਮਾਫ ਕਰਨ ਨੂੰ ਕਿਹਾ ਸੀ।
|