ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਰਬਜੀਤ ਦੀ ਰਹਿਮ ਅਪੀਲ ਵਿਚਾਰ ਅਧੀਨ: ਪਾਕਿ
ਭਾਸ਼ਾ
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ਼ੈਰੀ ਰਹਿਮਾਨ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਵਿਚ ਬੰਬ ਧਮਾਕਿਆਂ ਦੇ ਦੋਸ਼ ਵਿਚ ਫਾਂਸੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਸਰਬਜੀਤ ਸਬੰਧੀ ਰਹਿਮ ਦੀ ਅਪੀਲ ਪਾਕਿ ਸਰਕਾਰ ਕੋਲ ਵਿਚਾਰ ਅਧੀਨ ਹੈ।

ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਸਰਬਜੀਤ ਦਾ ਮਾਮਲਾ ਹੈ ਤਾਂ ਅਸੀ ਇਸ ਬਾਰੇ ਉਸ ਨੂੰ (ਨਿਰਮਲਾ ਦੇਸ਼ਪਾਂਡੇ) ਨੂੰ ਦੱਸਿਆ ਸੀ ਕਿ ਪਾਕਿਸਤਾਨ ਸਰਕਾਰ ਕੋਲ ਰਹਿਮ ਦੀ ਅਪੀਲ ਸੁਣਵਾਈ ਅਧੀਨ ਹੈ ਅਤੇ ਅਸੀ ਆਪਣੇ ਵੱਲੋਂ ਵਧੀਆਂ ਫ਼ੈਸਲਾ ਕਰਨ ਲਈ ਯਤਨਸ਼ੀਲ ਹਾਂ।

ਪਾਕਿਸਤਾਨੀ ਮੰਤਰੀ ਸ਼ੈਰੀ ਦਿੱਲੀ ਵਿਚ ਉਘੀ ਗਾਂਧੀਵਾਦੀ ਆਗੂ ਨਿਰਮਲਾ ਦੇਸ਼ਪਾਂਡੇ ਦੇ ਸੰਸਕਾਰ ਵਿਚ ਸ਼ਾਮਲ ਹੋਣ ਲਈ ਆਏ ਹੋਏ ਸਨ।

ਦੇਸ਼ਪਾਂਡੇ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਕੋਲ ਸਰਬਜੀਤ ਦਾ ਮਾਮਲਾ ਕਈ ਬਾਰ ਉਠਾਇਆ ਸੀ।

ਦੇਸ਼ਪਾਂਡੇ ਨੇ ਦੇ ਇਕ ਕਰੀਬੀ ਸਾਥੀ ਨੇ ਦੱਸਿਆ ਕਿ ਮੁਸ਼ਰੱਫ਼ ਨੇ 15 ਕੁ ਦਿਨ ਪਹਿਲਾਂ ਸਵਰਗੀ ਦੇਸ਼ਪਾਂਡੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਸਰਬਜੀਤ ਨੂੰ ਫ਼ਾਂਸੀ ਉੱਤੇ ਟੰਗਿਆ ਜਾਵੇ।
ਹੋਰ ਵੀ
ਭਾਜਪਾ ਦੇ ਬੰਦ ਦੇ ਸੱਦੇ ਨੂੰ ਰਲਵਾਮਿਲਵਾ ਹੁੰਗਾਰਾ
ਲਾਮਾਂ ਦੇ ਦੂਤ ਤੇ ਚੀਨ ਵਿਚਕਾਰ ਭਲਕੇ ਗੱਲਬਾਤ
ਪਾਰਲੀਮਾਨੀ ਕਮੇਟੀ ਵੱਲੋਂ ਆਰ.ਟੀ.ਆਈ. ਦਾ ਵਿਰੋਧ
ਮਹਿੰਗਾਈ ਰੋਕਣ ਵਿਚ ਸਰਕਾਰ ਨਕਾਮ: ਖੱਬੇ ਪੱਖੀ
ਸ਼ਰਮਿਲਾ ਨੂੰ ਨਕਲੀ ਦਵਾਈਂ ਦੀ ਫਿਕਰ
ਦੇਸ਼ਪਾਂਡੇ ਪੰਜ ਤੱਤਾਂ ਵਿਚ ਮਿਲੇ