ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਜਪਾ ਦੇ ਬੰਦ ਦੇ ਸੱਦੇ ਨੂੰ ਰਲਵਾਮਿਲਵਾ ਹੁੰਗਾਰਾ
ਭਾਸ਼ਾ
ਜਰੂਰੀ ਸਮਾਨ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਵਿਰੁਧ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੇ ਦਿਨ ਭਰ ਦੇ ਦੇਸ਼ਵਿਆਪੀ ਬੰਦ ਦੇ ਸੱਦੇ ਨੂੰ ਦੇਸ਼ ਭਰ ਵਿਚ ਰਲਵਾਂਮਿਲਵਾਂ ਹੁੰਗਾਰਾ ਮਿਲਿਆ।

ਭਾਜਪਾ ਵੱਲੋਂ ਦਿੱਤੇ ਗਏ ਇਸ ਬੰਦ ਦੇ ਸੱਦੇ ਦੇ ਬਾਵਜੂਦ ਜਰੂਰੀ ਸਮਾਨ ਦੀਆਂ ਦੁਕਾਨਾਂ ਖੁਲੀਆਂ ਰਹੀਆਂ ਅਤੇ ਸੜਕਾਂ ਉੱਤੇ ਵਹੀਕਲ ਅਰਾਮ ਨਾਲ ਚਲਦੇ ਰਹੇ ਪਰ ਦੇਸ਼ ਦੇ ਕੁਝ ਇਕ ਹਿੱਸਿਆਂ ਵਿਚ ਪੱਥਰਬਾਜੀ ਦੀਆਂ ਖਬਰਾਂ ਆਈਆਂ ਹਨ।

ਦੇਸ਼ ਦੀ ਰਾਜਧਾਨੀ ਵਿਚ ਥੋਕ ਵਪਾਰੀਆਂ ਅਤੇ ਕੁਝ ਪ੍ਰਚੂਨ ਵਿਕਤ੍ਰੇਤਾਵਾਂ ਨੇ ਆਪਣੀਆਂ ਕਾਰੋਬਾਰੀ ਸੰਸਥਾਨ ਬੰਦ ਰੱਖੇ ਅਤੇ ਰਾਜਘਾਟ ਉੱਤੇ ਹੋਏ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਕੰਨਫ਼ੈਡਰੇਸ਼ਨ ਆਫ ਆਲ ਇੰਡੀਆਂ ਦੇ ਅਨੁਸਾਰ ਅੱਜ ਦੇ ਧਰਨੇ ਵਿਚ ਦਿੱਲੀ ਦੇ ਪੰਜ ਲੱਖ ਕਾਰੋਬਾਰੀਆਂ ਨੇ ਹਿੱਸਾ ਲਿਆ।

ਇਸ ਬੰਦ ਦੇ ਸੱਦੇ ਨੂੰ ਭਾਜਪਾ ਦੇ ਸ਼ਾਸ਼ਨ ਵਾਲਿਆਂ ਸੂਬਿਆਂ ਗੁਜਰਾਤ, ਰਾਜਸਥਾਨ,ਉਤਰਖੰਡ ਵਿਚ ਵੀ ਰਲਵਾਮਿਲਵਾ ਸਮਰਥਨ ਮਿਲਿਆ ਭਾਵੇ ਕਿ ਪਾਰਟੀ ਵਰਕਰਾਂ ਅਤੇ ਸਮਰਥਨ ਕਰਨ ਵਾਲੀਆਂ ਜਥੇਬੰਧੀਆਂ ਦੇ ਕਾਰਕੁੰਨਾਂ ਨੇ ਇਸ ਮੋਕੇ ਧਰਨਾ ਦਿਤੇ ਅਤੇ ਕੇਂਦਰ ਸਰਕਾਰ ਵਿਰੁਧ ਨਾਅਰੇਬਾਜੀ ਕੀਤੀ।

ਮਹਾਰਸ਼ਟਰ ਵਿਚ ਭਾਜਪਾ ਵਰਕਰਾਂ ਨਾਗਪੁਰ, ਅਮਰਾਵਤੀ,ਅਕੋਲਾ, ਵਾਸ਼ਿਮ,ਨਾਸਿਕ, ਔਰੰਗਾਬਾਦ ਅਤੇ ਪੂਨੇ ਵਿਚ ਮਨੁਖੀ ਜੰਜੀਰ ਬਣਾਈ।

ਇਸ ਤੋਂ ਇਲਾਵਾ ਅਸਾਮ,ਹਿਮਾਚਲ ਪ੍ਰਦੇਸ਼ ਅਤੇ ਮਨੀਪੁਰ ਵਿਚ ਵਿਚ ਜਿਆਦਤਰ ਦੁਕਾਨਾਂ ਬੰਦ ਰਹੀਆਂ ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਜਦਕਿ ਬਿਹਾਰ,ਜੰਮੂ ਕਸ਼ਮੀਰ,ਉੜੀਸਾ ਅਤੇ ਉਤਰ ਪ੍ਰਦੇਸ਼ ਵਿਚ ਮੱਠਾ ਹੁੰਗਾਰਾ ਮਿਲਿਆ।

ਅਸਾਮ ਰਾਜ ਦੇ ਕੁਝ ਜਿਲ੍ਹਿਆਂ ਵਿਚ ਇਸ ਬੰਦ ਦੇ ਸੱਦੇ ਨੂੰ ਅਤਿਵਾਦੀਆਂ ਵੱਲੋਂ ਬੰਦ ਦਾ ਸੱਦਾ ਸਮਝ ਲਿਆ ਗਿਆ ਜਿਸ ਕਾਰਨ ਆਮ ਜਨਜੀਵਨ ਵਿਚ ਬੁਰੀ ਤਰ੍ਹਾਂ ਖੜੋਤ ਆ ਗਈ।

ਦੱਖਣੀ ਭਾਰਤੀ ਰਾਜ ਇਸ ਵਿਚ ਬੰਦ ਦੇ ਸੱਦੇ ਨੂੰ ਕੋਈ ਹੁੰਗਾਰਾ ਨਾ ਮਿਲਿਆ।
ਹੋਰ ਵੀ
ਲਾਮਾਂ ਦੇ ਦੂਤ ਤੇ ਚੀਨ ਵਿਚਕਾਰ ਭਲਕੇ ਗੱਲਬਾਤ
ਪਾਰਲੀਮਾਨੀ ਕਮੇਟੀ ਵੱਲੋਂ ਆਰ.ਟੀ.ਆਈ. ਦਾ ਵਿਰੋਧ
ਮਹਿੰਗਾਈ ਰੋਕਣ ਵਿਚ ਸਰਕਾਰ ਨਕਾਮ: ਖੱਬੇ ਪੱਖੀ
ਸ਼ਰਮਿਲਾ ਨੂੰ ਨਕਲੀ ਦਵਾਈਂ ਦੀ ਫਿਕਰ
ਦੇਸ਼ਪਾਂਡੇ ਪੰਜ ਤੱਤਾਂ ਵਿਚ ਮਿਲੇ
ਭਾਰਤ ਵਿਚ ਸ਼ਰਾਬ ਉਤਪਾਦਨ 'ਚ ਵਾਧਾ